Canada News : ਜਸਟਿਨ ਟਰੂਡੋ ਦੇ ਅਸਤੀਫੇ ਤੋਂ ਬਾਅਦ ਕੈਨੇਡੀਅਨ ਸਿਆਸਤ ਗਰਮਾਉਂਦੀ ਜਾ ਰਹੀ ਹੈ। PM ਦੀ ਦੌੜ ਲਈ ਜਿੱਥੇ ਕੈਨੇਡੀਅਨ ਉਮੀਦਵਾਰਾਂ ਦੇ ਵਲੋਂ ਚੋਣਾਂ ਲੜਨ ਦਾ ਐਲਾਨ ਕੀਤਾ ਜਾ ਰਿਹਾ ਹੈ, ਤਾਂ ਉਥੇ ਹੀ ਕੈਨੇਡੀਅਨ ਨੇਤਾ (PM) ਦੀ ਲੀਡਰਸ਼ਿਪ ਦੀ ਦੋੜ ਲਈ ਪੰਜਾਬੀ ਅਤੇ ਭਾਰਤੀ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾਉਣ ਜਾ ਰਹੇ ਹਨ। ਇਸ ਵਿਚਾਲੇ ਹੁਣ ਭਾਰਤੀ ਮੂਲ ਦੀ ਸਾਬਕਾ ਕੈਨੇਡੀਅਨ ਸੰਸਦ ਮੈਂਬਰ ਰੂਬੀ ਢੱਲਾ (Ruby Dalla) ਨੇ ਐਲਾਨ ਕੀਤਾ ਹੈ ਕਿ ਉਹ ਲਿਬਰਲ ਪਾਰਟੀ (Liberal Party) ਦੀ ਆਗੂ ਅਤੇ ਕੈਨੇਡਾ ਦੀ ਅਗਲੀ ਪ੍ਰਧਾਨ ਮੰਤਰੀ ਬਣਨ ਲਈ ਚੋਣ ਲੜ ਰਹੀ ਹੈ। ਜਿਸਦੀ ਜਾਣਕਾਰੀ ਰੂਬੀ ਢੱਲਾ ਨੇ ਆਪਣੇ ਸੋਸ਼ਲ ਮੀਡੀਆ (Social Media) ਪਲੇਟਫਾਰਮ (X) ‘ਤੇ ਆਪਣੀ ਇਕ ਫੋਟੋ (Photo) ਸ਼ੇਅਰ ਕਰਦੇ ਹੋਏ ਦਿੱਤੀ।
ਇਹ ਵੀ ਪੜ੍ਹੋ : Canada ਨੇ ਪ੍ਰਿਵਾਸੀਆਂ ਨੂੰ ਵੱਡਾ ਝਟਕਾ, ਫੈਮਿਲੀ ਵਰਕ ਪਰਮਿਟ ‘ਚ ਕੀਤਾ ਬਦਲਾਅ
ਜੇਕਰ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਦੌੜ ਵਿੱਚ ਲਿਬਰਲ ਲੀਡਰਸ਼ਿਪ (Liberal Leadership) ਦੀ ਦੌੜ ਲਈ ਆਗੂਆਂ ਦੀ ਗੱਲ ਕੀਤੀ ਜਾਵੇ ਤਾਂ ਸਾਬਕਾ ਉਪ ਪ੍ਰਧਾਨ ਮੰਤਰੀ ਅਤੇ Toronto ਦੀ ਸੰਸਦ ਮੈਂਬਰ ਕ੍ਰਿਸਟੀਆ ਫ੍ਰੀਲੈਂਡ, ਸਾਬਕਾ ਕੇਂਦਰੀ ਬੈਂਕਰ ਮਾਰਕ ਕਾਰਨੇ, ਲਿਬਰਲ ਹਾਊਸ ਲੀਡਰ ਕਰੀਨਾ ਗੋਲਡ, ਕੈਨੇਡੀਅਨ ਸੰਸਦ ਮੈਂਬਰ ਜੈਮ ਬੈਟਿਸਟ ਅਤੇ ਸਾਬਕਾ ਲਿਬਰਲ ਸੰਸਦ ਮੈਂਬਰ ਅਤੇ ਕਾਰੋਬਾਰੀ ਫਰੈਂਕ ਬੇਲਿਸ ਵੀ ਸ਼ਾਮਲ ਹਨ। ਹਾਂਲਾਕਿ ਕੈਨੇਡੀਅਨ ਲਿਬਰਲ ਪਾਰਟੀ 9 ਮਾਰਚ ਨੂੰ ਆਪਣੇ ਨਵੇਂ ਨੇਤਾ ਦੀ ਚੋਣ ਕਰੇਗੀ। ਇਸ ਦੇ ਨਾਲ ਹੀ ਕੈਨੇਡਾ ਵਿੱਚ ਆਮ ਚੋਣਾਂ ਅਕਤੂਬਰ ਜਾਂ ਇਸ ਸਾਲ ਤੋਂ ਪਹਿਲਾਂ ਹੋਣ ਦੀ ਵੀ ਪੂਰੀ ਉਮੀਦ ਜਤਾਈ ਜਾ ਰਹੀ ਹੈ।