AMERICA NEWS : ਅਮਰੀਕਾ ਦੇ ਵਿੱਚ ਹੈਰਾਨੀਜਨਕ ਇੱਕ ਘਟਨਾ ਸਾਹਮਣੇ ਆਈ ਹੈ। ਦਰਅਸਲ ਅਮਰੀਕਾ (America) ਵਿਚ 2 ਭਾਰਤੀਆਂ ਸਣੇ ਪੰਜ ਜਣਿਆਂ ਨੂੰ ਪਸਤੌਲ (Gun) ਦੀ ਨੋਕ ’ਤੇ ਇਕ ਕਾਰੋਬਾਰੀ (Business Man) ਨੂੰ ਲੁੱਟਣ ਦੇ ਦੋਸ਼ ਲੱਗੇ ਹਨ ਜਦਕਿ ਟੈਕਸ (Tax) ਚੋਰੀ ਦੇ ਮਾਮਲੇ ਵਿਚ ਇਕ ਹੋਰ ਭਾਰਤੀ ਨੂੰ ਢਾਈ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।ਲੁੱਟ ਦੀ ਵਾਰਦਾਤ ਵਾਲੇ ਸ਼ਖੀਆ ਦੀ ਸ਼ਨਾਖਤ 26 ਸਾਲ ਦੇ ਭੂਪਿੰਦਰਜੀਤ ਸਿੰਘ, 26 ਸਾਲ ਦੀ ਦੀਵਿਆ ਕੁਮਾਰੀ, 24 ਸਾਲ ਦੇ ਐਰਿਕ ਸੁਆਰੇਜ, 22 ਸਾਲ ਦੇ ਐਲਆਈਜ਼ਾ ਰੋਮਨ ਅਤੇ 45 ਸਾਲ ਦੇ ਕੋਰੀ ਹਾਲ ਵਜੋਂ ਕੀਤੀ ਗਈ ਹੈ।
ਇਹ ਵੀ ਪੜ੍ਹੋ : Canada ‘ਚ ਇਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌਤ, ਨਹੀਂ ਵੇਖੇ ਜਾਂਦੇ ਵਿਲਕਦੇ ਮਾਪੇ
ਨਿਊਯਾਰਕ ਤੇ ਦੱਖਣੀ ਜਿਲੇ ਦੇ ਅਲਟਾਰਨੀ ਦਫਤਰ ਨੇ ਵਧੇਰੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ- ਸ਼ੱਕੀਆਂ ਨੂੰ ਗ੍ਰਫਤਾਰ ਕਰਕੇ ਵਾਈਟ ਪਲੇਨਸ ਦੀ ਫੈਡਰਲ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਥੇ ਦੱਸਣਾ ਬਣਦਾ ਹੈ ਕਿ ਪੁਲਿਸ ਨੇ ਪੰਜ ਜੰਨਿਆ ਵਿਰੁੱਧ ਦੋਸ਼ ਆਇਦ ਕੀਤੇ ਹਨ ਅਦਾਲਤੀ ਦਸਤਾਵੇਜਾਂ ਮੁਤਾਬਕ ਭੁਪਿੰਦਰ ਸਿੰਘ ਅਤੇ ਉਸਦੇ ਸਾਥੀਆਂ ਨੇ ਕਥਿਤ ਤੌਰ ਉੱਤੇ ਹਥਿਆਰਬੰਦ ਲੁੱਟਦੀ ਸਾਜਿਸ਼ ਖੜੀ ਅਤੇ ਕਾਰੋਬਾਰੀਆਂ ਦੇ ਘਰ ਦੇ ਵਿੱਚ ਦਾਖਲ ਹੋ ਗਏ।
ਇਹ ਵੀ ਪੜ੍ਹੋ : ਅਮਰੀਕਾ ਨੇ ਗੈਰ ਕਾਨੂੰਨੀ ਪ੍ਰਵਾਸੀਆਂ ‘ਤੇ ਕੱਸਿਆ ਸ਼ਿਕੰਜਾ, 500 ਤੋਂ ਵੱਧ ਹੋਏ ਡਿਪੋਰਟ!
ਸ਼ੱਕੀਆਂ ਨੇ ਚਾਰ ਬੱਚਿਆਂ ਦੇ ਸਾਹਮਣੇ ਕਾਰੋਬਾਰੀ ਨੂੰ ਪਿਸਤੋਲ ਦੀ ਨੋਕ ਉੱਤੇ ਬੰਦੀ ਬਣਾ ਲਿਆ ਅਤੇ ਘਰ ਦੇ ਵਿੱਚੋਂ ਮਹਿੰਗੀਆਂ ਚੀਜ਼ਾਂ ਇਕੱਠੀਆਂ ਕਰਨ ਲੱਗ ਪਏ ਅਤੇ ਪਰਿਵਾਰ ਦੇ ਕੀਮਤੀ ਗਹਿਣੇ ਅਤੇ ਹਜ਼ਾਰਾਂ ਡਾਲਰ ਨਕਦ ਲੈ ਕੇ ਫਰਾਰ ਹੋ ਗਏ। ਹਾਲਾਂਕਿ ਲੁਟੇਰਿਆਂ ਦੇ ਘਰ ਦੇ ਵਿੱਚ ਦਾਖਲ ਹੋਣ ਦੀਆਂ ਤਸਵੀਰਾਂ ਸੀਸੀ ਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈਆਂ ਜਿਨਾਂ ਦੇ ਆਧਾਰ ਉੱਤੇ ਸ਼ਕਿਆ ਦੀ ਸ਼ਨਾਖਤ ਕਰਨ ਵਿੱਚ ਪੁਲਿਸ ਨੂੰ ਮਦਦ ਮਿਲੀ l