Surrey ‘ਚ ਤਾੜ-ਤਾੜ ਚੱਲੀਆਂ ਗੋ+ਲ਼ੀਆਂ, ਪੰਜਾਬੀ ਨੌਜਵਾਨ ਹੋਇਆ ਹਲਾਕ

CANADA NEWS : 20 ਜਨਵਰੀ ਨੂੰ ਸਰੀ (Surrey) ਦੇ ਡੈਲਟਾ (Delta) ਵਿਖੇ ਹੋਈ ਗੋਲਬਾਰੀ ਮਾਮਲੇ ‘ਚ ਨਵਾਂ ਮੋੜ ਸਾਹਮਣੇ ਆਇਆ ਹੈ। ਇਸ ਦਰਦਨਾਕ ਹਾਦਸੇ ‘ਚ 29 ਸਾਲਾ ਪੰਜਾਬੀ ਨੌਜਵਾਨ ਗੁਰਵਿੰਦਰ ਉੱਪਲ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਹਸਪਤਾਲ ’ਚ ਦਮ ਤੋੜ ਦਿੱਤਾ ਹੈ। ਡੈਲਟਾ ਪੁਲਿਸ ਵਿਭਾਗ (DPD) ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ BC ਗੈਂਗ ਟਕਰਾਅ ਦੀ ਹੀ ਇਕ ਘਟਨਾ ਜਾਪਦੀ ਹੈ ਜੋ ਕਿ ਗਿਣ ਮਿਥ ਕੇ ਕੀਤੀ ਗਈ ਹੈ ਅਤੇ ਆਮ ਲੋਕਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ। ਡੈਲਟਾ ਪੁਲਿਸ ਵਿਭਾਗ (DPD) ਦਾ ਮੇਜਰ ਕ੍ਰਾਈਮ ਸੈਕਸ਼ਨ ਹੁਣ ਇਸ ਗੋਲੀਬਾਰੀ ਦੀ ਹੱਤਿਆ ਵਜੋਂ ਜਾਂਚ ਕਰ ਰਿਹਾ ਹੈ।

ਇਹ ਵੀ ਪੜ੍ਹੋ : America ਰਹਿੰਦੇ ਭਾਰਤੀਆਂ ਨੂੰ ਝਟਕਾ! ਅਮਰੀਕਾ ‘ਚ ਜਨਮ ਸਮੇਂ ਬੱਚਿਆਂ ਨੂੰ ਨਹੀਂ ਮਿਲੇਗੀ PR

ਇੱਥੇ ਦੱਸਣਾ ਬਣਦਾ ਹੈ ਕਿ 20 ਜਨਵਰੀ ਨੂੰ ਸਵੇਰੇ 7:18 ਵਜੇ ਗੋਲੀ ਚੱਲਣ ਦੀ ਸੂਚਨਾ ਮਿਲਣ ‘ਤੇ ਡੈਲਟਾ ਪੁਲਿਸ (Delta Police) 112B ਸਟਰੀਟ ਦੇ 8100-ਬਲਾਕ ਵਿੱਚ ਇੱਕ ਰਿਹਾਇਸ਼ ਮਕਾਨ ‘ਤੇ ਪੁੱਜੀ ਤਾਂ ਇਕ ਵਿਅਕਤੀ ਜ਼ਖ਼ਮੀ ਹੋਇਆ ਮਿਲਿਆ। ਜਿਸ ਦੀ ਪਛਾਣ ਹੁਣ ਗੁਰਵਿੰਦਰ ਉੱਪਲ ਵਜੋਂ ਹੋਈ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਗੋਲੀਬਾਰੀ ਤੋਂ ਬਾਅਦ ਇੱਕ ਚਿੱਟਾ ਫੋਰਡ ਪਿਕਅੱਪ ਟਰੱਕ ਉੱਥੋਂ ਨਿਕਲਦਾ ਦੇਖਿਆ ਗਿਆ ਅਤੇ ਬਾਅਦ ਵਿਚ ਸਵੇਰੇ 7:26 ਵਜੇ ਪੁਲਿਸ ਨੇ ਬਲੇਕ ਡਰਾਈਵ ਦੇ 7300-ਬਲਾਕ ’ਚ ਇੱਕ ਚਿੱਟਾ ਫੋਰਡ ਪਿਕਅੱਪ ਟਰੱਕ ਅੱਗ ਨਾਲ ਸੜਦਾ ਦੇਖਿਆ। ਇਸ ਲਈ ਪੁਲਿਸ ਵਲੋਂ ਇਸ ਸਾਰੀ ਘਟਨਾ ਨੂੰ ਗੈਂਗਵਾਰ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।