ਆਸਟ੍ਰੇਲੀਆ ਸਰਕਾਰ ਦਾ ਸਖ਼ਤ ਕਦਮ, ਜੰਕ ਫੂਡ ਇਸ਼ਤਿਹਾਰਾਂ ‘ਤੇ ਲੱਗੀ ਪਾਬੰਦੀ

ਆਸਟ੍ਰੇਲੀਆ ਸਰਕਾਰ ਦੇ ਵਲੋਂ ਬੱਚਿਆਂ ਨੂੰ ਧਿਆਨ ‘ਚ ਰੱਖ ਕੇ ਸਖ਼ਤ ਕਦਮ ਚੁੱਕੇ ਜਾ ਰਹ ਹਨ। 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਤੇ ਸੋਸ਼ਲ ਮੀਡੀਆ ਦੇਖਣ ‘ਤੇ ਪਾਬੰਦੀ ਲਗਾਉਣ ਤੋਂ ਬਾਅਦ ਆਸਟ੍ਰੇਲੀਆ ਸਰਕਾਰ ਨੇ ਇੱਕ ਹੋਰ ਵੱਡਾ ਫ਼ੈਸਲਾਂ ਲਿਆ ਹੈ। ਦਰਅਸਲ ਦੱਖਣੀ ਆਸਟ੍ਰੇਲੀਆ (ਐਸ.ਏ) ਨੇ ਸਿਹਤਮੰਦ ਖੁਰਾਕ ਨੂੰ ਉਤਸ਼ਾਹਿਤ ਕਰਨ ਅਤੇ ਬੱਚਿਆਂ ਨੂੰ ਮੋਟਾਪੇ ਦੀ ਸਮੱਸਿਆ ਤੋਂ ਬਚਾਉਣ ਲਈ ਜਨਤਕ ਆਵਾਜਾਈ ‘ਤੇ ਜੰਕ ਫੂਡ ਇਸ਼ਤਿਹਾਰਾਂ ‘ਤੇ ਪਾਬੰਦੀ ਲਗਾਉਣ ਵਾਲਾ ਪਹਿਲਾ ਆਸਟ੍ਰੇਲੀਆਈ ਸੂਬਾ ਬਣ ਗਿਆ ਹੈ। ਹਾਂਲਾਕਿ ਇਹ ਪਾਬੰਦੀ 1 ਜੁਲਾਈ, 2025 ਤੋਂ ਲਾਗੂ ਹੋਵੇਗੀ। ਇਨ੍ਹਾਂ ਹੀ ਨਹੀਂ ਇਹ ਪਾਬੰਦੀ ਜਨਤਕ ਬੱਸਾਂ, ਰੇਲਗੱਡੀਆਂ ਅਤੇ ਟਰਾਮਾਂ ‘ਤੇ ਚਾਕਲੇਟ, ਕਨਫੈਕਸ਼ਨਰੀ, ਮਿਠਾਈਆਂ, ਆਈਸ ਕਰੀਮ, ਸਾਫਟ ਡਰਿੰਕਸ ਅਤੇ ਚਿਪਸ ਵਰਗੇ ਗੈਰ-ਸਿਹਤਮੰਦ ਉਤਪਾਦਾਂ ਦੀਆਂ ਤਸਵੀਰਾਂ ਨੂੰ ਦਿਖਾਉਣ ਤੋਂ ਰੋਕਦੀ ਹੈ। ਜਿਸ ਦੀ ਜਾਣਕਾਰੀ ਸ਼ਿਨਹੂਆ ਨਿਊਜ਼ ਏਜੰਸੀ ਵਲੋਂ ਸਾਂਝੀ ਕੀਤੀ ਗਈ ਹੈ।

ਅਨੀਤਾ ਆਨੰਦ ਪੀਐਮ ਦੀ ਦੌੜ ਤੋਂ ਹੋਈ ਬਾਹਰ, ਹੁਣ ਕੌਣ ਹੋਵੇਗਾ ਕੈਨੇਡਾ ਦਾ ਪ੍ਰਧਾਨਮੰਤਰੀ ?

ਦੱਸ ਦਈਏ ਕਿ ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ ਦੱਖਣੀ ਅਫਰੀਕਾ ਵਿੱਚ 63 ਪ੍ਰਤੀਸ਼ਤ ਤੋਂ ਵੱਧ ਬਾਲਗ ਅਤੇ 35 ਪ੍ਰਤੀਸ਼ਤ ਬੱਚੇ ਜ਼ਿਆਦਾ ਭਾਰੇ ਜਾਂ ਮੋਟੇ ਹਨ, ਅਤੇ ਜੇਕਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਅਗਲੇ ਪੰਜ ਸਾਲਾਂ ਵਿੱਚ 1,900 ਬੱਚੇ ਅਤੇ 48,000 ਬਾਲਗ ਹੋਰ ਵਧਣ ਦੀ ਉਮੀਦ ਹੈ। ਹਾਂਲਾਕਿ ਕੈਂਸਰ ਕੌਂਸਲ ਦੱਖਣੀ ਅਫਰੀਕਾ ਅਨੁਸਾਰ ਵਰਤਮਾਨ ਵਿੱਚ ਦੱਖਣੀ ਅਫਰੀਕਾ ਦੀਆਂ ਬੱਸਾਂ ‘ਤੇ ਲਗਭਗ 80 ਪ੍ਰਤੀਸ਼ਤ ਖਾਣ-ਪੀਣ ਦੇ ਇਸ਼ਤਿਹਾਰ ਗੈਰ-ਸਿਹਤਮੰਦ ਉਤਪਾਦਾਂ ਨੂੰ ਉਤਸ਼ਾਹਿਤ ਕਰਦੇ ਹਨ। ਜਿਸ ਕਾਰਨ ਦੱਖਣੀ ਆਸਟ੍ਰੇਲੀਆ ਸਰਕਾਰ ਦੇ ਵਲੋਂ ਇਹ ਫ਼ੈਸਲਾਂ ਲਿਆ ਗਿਆ ਹੈ।