ਦਿਨ-ਦਿਹਾੜੇ ਗੋਲ਼ੀਬਾਰੀ ਨਾਲ ਕੰਬਿਆ ਸਿਡਨੀ, ਚਾਰੋ ਪਾਸੇ ਅੱਗ ਦੀਆਂ ਲਪਟਾਂ 

Australia News : ਸਿਡਨੀ ਦੇ ਦੱਖਣ ਵਿੱਚ ਫਾਇਰਿੰਗ ਦੀ ਘਟਨਾ ਤੋਂ ਬਾਅਦ ਲੋਕਾਂ ਚ ਸਹਿਮ ਪਾਇਆ ਜਾ ਰਹਾ ਹੈ।ਦਿਨ ਦਿਹਾੜੇ ਵਾਪਰੀ ਇਸ ਘਟਨਾ ਤੋਂ ਬਾਅਦ ਹਮਲਾਵਰ ਫਰਾਰ ਹੋਣ ਚ ਸਫਲ ਰਹੇ। ਜਿਹਨਾਂ ਦੀ ਭਾਲ ਲਈ ਨਿਊ ਸਾਊਥ ਵੈਲਜ਼ ਪੁਲਿਸ ਨੇ ਵੱਡੇ ਪੱਧਰ ਤੇ ਸਪੈਸ਼ਲ ਆਪ੍ਰੇਸ਼ਨ ਸ਼ੁਰੂ ਕੀਤਾ ਹੋਇਆ ਹੈ। ਸਿਡਨੀ ਦੇ ਦੱਖਣ ਵਿੱਚ ਪੁਲਿਸ ਵੱਲੋਂ ਇੱਕ ਵੱਡਾ ਆਪ੍ਰੇਸ਼ਨ ਚਲਾਇਆ ਗਿਆ, ਇਹ ਐਕਸ਼ਨ ਉਦੋਂ ਹੋਇਆ ਜਦੋਂ ਇੱਥੇ ਗੋਲੀਬਾਰੀ ਦੀ ਘਟਨਾ ਰਿਪੋਰਟ ਹੋਈ । ਦੱਸਿਆ ਜਾ ਰਿਹਾ ਹੈ ਕਿ ਸਿਡਨੀ ਦੇ ਦੱਖਣ ਵਿੱਚ ਕੁਝ ਹਮਲਾਵਰਾਂ ਨੇ ਇੱਕ ਸਮੂਹ ‘ਤੇ ਅੰਨੇ੍ਹਵਾਹ ਗੋਲੀਆਂ ਚਲਾ ਦਿੱਤੀਆਂ । ਇਹ ਘਟਨਾ ਗ੍ਰੈਂਡ ਪਰੇਡ ਨੇੜੇ ਦੀ ਦੱਸੀ ਜਾ ਰਹੀ ਹੈ ।

ਇਹ ਵੀ ਪੜ੍ਹੋ : Australia ਦੇ ਕੇਂਦਰੀ ਬੈਂਕ ਨੇ ਘਟਾਈਆਂ ਵਿਆਜ ਦਰਾਂ, ਨਕਦੀ ਦਰ ਨੂੰ 4.35 ਫੀਸਦੀ ਤੋਂ ਘਟਾ ਕੇ 4.1 ਫੀਸਦੀ ਕੀਤਾ

ਗੋਲੀਬਾਰੀ ਦੀਆਂ ਰਿਪੋਰਟਾਂ ਤੋਂ ਬਾਅਦ ਦੁਪਹਿਰ 3.15 ਵਜੇ ਸਿਡਨੀ ਹਵਾਈ ਅੱਡੇ ਤੋਂ ਲਗਭਗ 4 ਕਿਲੋਮੀਟਰ ਦੂਰ ਬ੍ਰਾਈਟਨ-ਲੇ-ਸੈਂਡਜ਼ ਵਿੱਚ ਪੁਲਿਸ ਨੂੰ ਬੁਲਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇੱਕ ਅਣਪਛਾਤੇ ਵਿਅਕਤੀ ਵੱਲੋਂ ਇੱਕ ਖੜ੍ਹੀ ਕਾਰ ਦੇ ਨੇੜੇ ਖੜ੍ਹੇ ਤਿੰਨ ਆਦਮੀਆਂ ਵੱਲ ਗੋਲੀ ਚਲਾਉਣ ਤੋਂ ਬਾਅਦ ਕਈ ਅਧਿਕਾਰੀ ਮੌਕੇ ‘ਤੇ ਮੌਜੂਦ ਹਨ। ਇੱਕ ਔਡੀ ਐੱਸਯੂਵੀ ਕਥਿਤ ਤੌਰ ‘ਤੇ ਦ ਬੁਲੇਵਾਰਡ ਵਿੱਚ ਚਲੀ ਗਈ ਅਤੇ ਮੌਕੇ ਤੋਂ ਜਾਣ ਤੋਂ ਪਹਿਲਾਂ ਇਸ ਚ ਸਵਾਰ ਹਮਲਾਵਰਾਂ ਨੇ ਆਦਮੀਆਂ ‘ਤੇ ਗੋਲੀਬਾਰੀ ਕੀਤੀ। ਉਧਰ ਜਦੋਂ ਤੱਕ ਪੁਲਿਸ ਦੇ ਮੌਕੇ ਤੇ ਪੁੱਜਦੀ ਉਸ ਤੋਂ ਪਹਿਲਾਂ ਹੀ ਤਿੰਨੋਂ ਆਦਮੀ ਉੱਥੋ ਫਰਾਰ ਹੋ ਗਏ ।

ਇਹ ਵੀ ਪੜ੍ਹੋ : ਬੀਮਾ ਕੰਪਨੀਆਂ ਦੀ ਮਨਮਾਨੀ ‘ਤੇ ਲੱਗੇਗੀ ਰੋਕ! ਵਿਰੋਧੀ ਧਿਰਾਂ ਹੋਈਆਂ ਇੱਕਜੁੱਟ

ਪੁਲਿਸ ਦੀ ਸ਼ੁਰਆਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਗੋਲੀਆਂ ਦੇ ਨਿਸ਼ਾਨ ਵਾਲੀਆਂ ਤਿੰਨ ਕਾਰਾਂ ਮਿਲੀਆਂ ਹਨ ਅਤੇ ਗੋਲੀਬਾਰੀ ਕਾਰਨ ਨੇੜਲੀ ਇੱਕ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ। ਉਧਰ ਪੁਲਿਸ ਨੇ ਜ਼ਬਰਦਸਤ ਸਰਚ ਆਪ੍ਰੇਸ਼ਨ ਚਲਾਇਆ ਹੋਇਆ ਹੈ । ਵਾਰਦਾਤ ਵਾਲੀ ਥਾਂ ਦੀ ਪਛਾਣ ਤੋਂ ਬਾਅਦ ਇਸਦੇ ਨੇੜਲੇ ਇਲਾਕਿਆਂ ਦੀ ਘੇਰਾਬੰਦੀ ਕੀਤੀ ਗਈ ।ਦਿ ਬੁਲੇਵਾਰਡ ਦਿ ਗ੍ਰੈਂਡ ਪਰੇਡ ਅਤੇ ਟ੍ਰੈਫਲਗਰ ਸਟਰੀਟ ਦੇ ਵਿਚਕਾਰ ਰਾਹ ਨੂੰ ਬੰਦ ਕੀਤਾ ਗਿਆ ਹੈ। ਦੂਜੇ ਪਾਸੇ ਤਾਜ਼ਾ ਜਾਣਕਾਰੂੀ ਇਹ ਸਾਹਮਣੇ ਆ ਰਹੀ ਹੈ ਕਿ ਗੋਲੀਬਾਰੀ ਤੋਂ ਥੋੜ੍ਹੀ ਦੇਰ ਬਾਅਦ, ਪੁਲਿਸ ਨੂੰ ਨਾਰਵੀ ਦੇ ਵਿੰਡਾਰਾ ਸਟਰੀਟ ‘ਤੇ ਇੱਕ ਔਡੀ ਐੱਸਯੂਵੀ, ਜੋ ਕਿ ਹਮਲਾਵਰ ਦੀ ਕਾਰ ਦੇ ਵਰਣਨ ਨਾਲ ਮੇਲ ਖਾਂਦੀ ਸੀ, ਅੱਗ ਲੱਗੀ ਹੋਈ ਮਿਲੀ।

ਇਹ ਵੀ ਪੜ੍ਹੋ : ਅਮਰੀਕਾ ਤੇ ਜਰਮਨੀ ਵਿਚਾਲੇ ਦੋ-ਟੁੱਕ

ਮੌਕੇ ਦੀ ਗਵਾਹ ਸੂਜ਼ਨ ਨੇ 2ਜੀਬੀ ਵਿੱਚ ਫ਼ੋਨ ਕੀਤਾ ਅਤੇ ਕਲੰਿਟਨ ਮੇਨਾਰਡ ਨੂੰ ਦੱਸਿਆ ਕਿ ਉਸਦਾ ਪਤੀ ਗ੍ਰੈਂਡ ਪਰੇਡ ‘ਤੇ ਟ੍ਰੈਫਿਕ ਵਿੱਚ ਫਸਿਆ ਹੋਇਆ ਸੀ ਜਦੋਂ ਉਸਨੇ ਇੱਕ ਕਾਰ ਦੇ ਬਾਹਰ ਗੋਲੀਆਂ ਚੱਲਦੀਆਂ ਵੇਖੀਆਂ। ਉਸਨੇ ਕਿਹਾ ਕਿ ਉਸਦੇ ਪਤੀ ਨੇ ਕਥਿਤ ਤੌਰ ‘ਤੇ ਮੌਕੇ ਤੋਂ ਭੱਜਣ ਤੋਂ ਪਹਿਲਾਂ ਦੋ ਆਦਮੀਆਂ ਨੂੰ ਚਲਦੀ ਕਾਰ ਵਿੱਚੋਂ ਗੋਲੀਆਂ ਚਲਾਉਂਦੇ ਦੇਖਿਆ।”ਫਿਰ ਕਾਰ ਅਚਾਨਕ ਤੇਜ਼ ਹੋ ਗਈ ਅਤੇ ਸਾਰੇ ਟ੍ਰੈਫਿਕ ਵਿੱਚ ਤੇਜ਼ ਰਫ਼ਤਾਰ ਨਾਲ ਚੱਲਦੀ ਰਹੀ । ਘਟਨਾ ਤੋਂ ਬਾਅਦ ਉਹ ਖੁਦ ਸਹਿਿਮਾ ਬਹੋਇਆ ਹੈ । “ਪੂਰਾ ਸਦਮਾ, ਉਹ ਸਦਮੇ ਵਿੱਚ ਹੈ। ਉਧਰ ਮੌਕੇ ਦਾ ਗਵਾਹ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਿਆ ਕਿ ਇਸ ਘਟਨਾ ਵਿੱਚ ਕੋਈ ਜ਼ਖਮੀ ਹੋਇਆ ਹੈ ਜਾਂ ਨਹੀਂ। ਦੂਜੇ ਪਾਸੇ ਪੁਲਿਸ ਨੇ ਵੀ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਕੀਤੀ ਹੈ। ਫਿਲਹਾਲ ਪੁਲਿਸ ਘਟਨਾ ਦੇ ਨੇੜਲੇ ਸਥਾਨਾਂ ਦੇ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ । ਪੁਲਿਸ ਨੂੰ ਆਸ ਹੈ ਕਿ ਹਮਲਾਵਰਾਂ ਨੂੰ ਛੇਤੀ ਹੀ ਭਾਲ ਲਿਆ ਜਾਵੇਗਾ