ਟਰੰਪ-ਮੋਦੀ ਵਿਚਕਾਰ ਹੋਇਆ ਸੋਦਾ, ਭਾਰਤੀ ਫ਼ੌਜ ਨੂੰ ਟਰੰਪ ਦਵੇਗਾ ਸੌਗਾਤ

America News : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਵ੍ਹਾਈਟ ਹਾਊਸ ਵਿਖੇ ਇੱਕ ਸ਼ਾਨਦਾਰ ਮੁਲਾਕਾਤ ਹੋਈ। ਦੋਵਾਂ ਨੇਤਾਵਾਂ ਵਿਚਾਲੇ ਇਹ ਮੁਲਾਕਾਤ ਵਿਸ਼ਵ ਵਪਾਰ, ਰਣਨੀਤਕ ਭਾਈਵਾਲੀ ਅਤੇ ਹੋਰ ਮਹੱਤਵਪੂਰਨ ਮਾਮਲਿਆਂ ‘ਤੇ ਚਰਚਾ ਕਰਨ ਲਈ ਹੋਈ ਸੀ। ਮੀਟਿੰਗ ਤੋਂ ਪਹਿਲਾਂ ਹੀ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਸ ਦੁਵੱਲੀ ਮੀਟਿੰਗ ਦੌਰਾਨ ਰਾਸ਼ਟਰਪਤੀ ਟਰੰਪ ਭਾਰਤ ਨੂੰ ਅਮਰੀਕੀ ਸਟੀਲਥ ਲੜਾਕੂ ਜੈੱਟ ਐਫ-35 ਦੀ ਪੇਸ਼ਕਸ਼ ਕਰ ਸਕਦੇ ਹਨ। ਅਤੇ ਇਹ ਅੰਦਾਜ਼ੇ ਉਸ ਸਮੇਂ ਬਿਲਕੁਲ ਸਹੀ ਸਾਬਿਤ ਹੋਏ ਜਦੋਂ ਰਾਸ਼ਟਰਪਤੀ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ ਭਾਰਤ ਨੂੰ ਐਫ਼35 ਸਟੀਲਥ ਲੜਾਕੂ ਜਹਾਜ਼ ਪ੍ਰਦਾਨ ਕਰੇਗਾ।

ਇਹ ਵੀ ਪੜ੍ਹੋ : Immigrants ਨੂੰ ਲੈ ਕੇ PM ਮੋਦੀ ਦਾ ਵੱਡਾ ਬਿਆਨ, ਭਾਰਤ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਆਪਣੇ ਨਾਗਰਿਕਾਂ ਨੂੰ ਵਾਪਸ ਲੈਣ ਲਈ ਤਿਆਰ

 ਰਾਸ਼ਟਰਤਪੀ ਡੋਨਾਲਡ ਟਰੰਪ ਅਤੇ ਪੀਐਮ ਮੋਦੀ ਦੀ ਇਹ ਦੁਵੱਲੀ ਮੀਟਿੰਗ ਬੇਹੱਦ ਖ਼ਾਸ ਰਹੀ । ਇਸ ਦੌਰਾਨ ਡੋਨਾਲਡ ਟਰੰਪ ਨੇ ਕਿਹਾ ਕਿ “ਇਸ ਸਾਲ ਅਸੀਂ ਭਾਰਤ ਨਾਲ ਫੌਜੀ ਖਰਚ ਵਿੱਚ ਕਈ ਅਰਬ ਡਾਲਰ ਦਾ ਵਾਧਾ ਕਰਾਂਗੇ। ਅਸੀਂ ਭਾਰਤ ਨੂੰ ਐਫ਼-35 ਸਟੀਲਥ ਲੜਾਕੂ ਜਹਾਜ਼ ਪ੍ਰਦਾਨ ਕਰਨ ਦਾ ਰਾਹ ਵੀ ਪੱਧਰਾ ਕਰ ਰਹੇ ਹਾਂ।” ਡੋਨਾਲਡ ਟਰੰਪ ਨੇ ਅੱਗੇ ਕਿਹਾ ਕਿ “2017 ਵਿੱਚ, ਮੇਰੇ ਪ੍ਰਸ਼ਾਸਨ ਨੇ ਕਵਾਡ ਸੁਰੱਖਿਆ ਭਾਈਵਾਲੀ ਨੂੰ ਮੁੜ ਸੁਰਜੀਤ ਕੀਤਾ, ਅਤੇ ਅੱਜ ਸਾਡੀ ਮੀਟਿੰਗ ਵਿੱਚ, ਮੈਂ ਅਤੇ ਪ੍ਰਧਾਨ ਮੰਤਰੀ ਨੇ ਸੰਯੁਕਤ ਰਾਜ, ਭਾਰਤ, ਆਸਟ੍ਰੇਲੀਆ ਅਤੇ ਜਾਪਾਨ ਵਿਚਕਾਰ ਮਜ਼ਬੂਤ ਸਹਿਯੋਗ ਦੀ ਪੁਸ਼ਟੀ ਕੀਰਦਾ ਹਾਂ।

ਇਹ ਵੀ ਪੜ੍ਹੋ : UK ‘ਚ ਹਜ਼ਾਰਾਂ ਭਾਰਤੀਆਂ ਨੂੰ ਦਵੇਗਾ ਮੁਫ਼ਤ ਐਂਟਰੀ ਤੇ ਵਰਕ ਵੀਜ਼ਾ

ਇੱਥੇ ਦੱਸਣਾ ਬਣਦਾ ਹੈ ਕਿ ਡੋਨਾਲਡ ਟਰੰਪ ਨੇ ਭਾਰਤ ਨੂੰ ਅਮਰੀਕੀ ਸਟੀਲਥ ਲੜਾਕੂ ਜਹਾਜ਼ ਦੀ ਪੇਸ਼ਕਸ਼ ਅਜਿਹੇ ਸਮੇਂ ਕੀਤੀ ਹੈ ਜਦੋਂ ਰੂਸ ਵੀ ਚਾਹੁੰਦਾ ਹੈ ਕਿ ਭਾਰਤ ਉਸ ਤੋਂ ਸਟੀਲਥ ਲੜਾਕੂ ਜਹਾਜ਼ ਅੇੱਸ.ਯੂ-57 ਖਰੀਦੇ। ਇਸ ਲਈ, ਰੂਸ ਨੇ ਕਈ ਤਰ੍ਹਾਂ ਦੀਆਂ ਛੋਟਾਂ ਅਤੇ ਆਕਰਸ਼ਕ ਪੇਸ਼ਕਸ਼ਾਂ ਦਿੱਤੀਆਂ ਹਨ, ਜਿਸ ਵਿੱਚ ਭਾਰਤ ਵਿੱਚ ਸਾਂਝੇ ਉਤਪਾਦਨ ਲਈ ਤਕਨਾਲੋਜੀ ਦਾ ਤਬਾਦਲਾ ਸ਼ਾਮਲ ਹੈ।ਹਾਂਲਾਕਿ ਬਹੁਤ ਘੱਟ ਲੋਕ ਜਾਣਦੇ ਹਨ ਕਿ ਅਮਰੀਕਾ ਨੇ 2010 ਵਿੱਚ ਭਾਰਤ ਨੂੰ ਅਧਿਕਾਰਤ ਤੌਰ ‘ਤੇ ਐਫ਼-35 ਲੜਾਕੂ ਜਹਾਜ਼ ਦੀ ਪੇਸ਼ਕਸ਼ ਕੀਤੀ ਸੀ। ਉਸ ਸਮੇਂ ਇਹ ਪੇਸ਼ਕਸ਼ ਭਾਰਤੀ ਜਲ ਸੈਨਾ ਨੂੰ ਕੀਤੀ ਗਈ ਸੀ। ਭਾਰਤ ਨੇ ਉਸ ਸਮੇਂ ਭਾਰਤੀ ਜਲ ਸੈਨਾ ਦੇ ਜਹਾਜ਼ ਵਾਹਕਾਂ ‘ਤੇ ਵਰਤੇ ਜਾਣ ਦੇ ਸਮਰੱਥ ਲੜਾਕੂ ਜਹਾਜ਼ਾਂ ਲਈ “ਜਾਣਕਾਰੀ ਲਈ ਬੇਨਤੀ” ਆਰ.ਐਫ.ਆਈ ਜਾਰੀ ਕੀਤੀ ਸੀ। ਉਸ ਸਮੇਂ, ਲਾਕਹੀਡ ਮਾਰਟਿਨ, ਅਮਰੀਕੀ ਕੰਪਨੀ ਜਿਸਨੇ ਐਫ਼-35 ਬਣਾਇਆ ਸੀ, ਉਸ ਨੇ ਸ਼ਠੌੜਲ਼ ਐਫ਼-35ਬੀ ਅਤੇ ਨੇਵਲ ਵੇਰੀਐਂਟ ਐਫ਼-35ਸੀ ਦੋਵੇਂ ਪੇਸ਼ ਕੀਤੇ ਸਨ।