America Wildfire: ਲਾਸ ਏਂਜਲਸ ਦੇ ਜੰਗਲਾਂ ‘ਚ ਪਿਛਲੇ ਪੰਜ ਦਿਨਾਂ ਤੋਂ ਭਿਆਨਕ ਅੱਗ ਲੱਗੀ ਹੋਈ ਹੈ, ਜਿਸ ਨਾਲ ਘਰਾਂ ਅਤੇ ਕਾਰੋਬਾਰਾਂ ‘ਚ ਅੱਗ ਦੀਆਂ ਲਪਟਾਂ ਤੇਜ਼ੀ ਨਾਲ ਫੈਲ ਰਹੀਆਂ ਹਨ, ਜਿਸ ਨੇ ਕਈ ਘਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਲਾਸ ਏਂਜਲਸ ਦੇ ਆਲੀਸ਼ਾਨ ਇਲਾਕਿਆਂ ਵਿੱਚ ਇੱਕ ਭਿਆਨਕ ਅੱਗ ਨੇ ਹਜ਼ਾਰਾਂ ਘਰ ਤਬਾਹ ਕਰ ਦਿੱਤੇ ਹਨ ਅਤੇ ਇਹ ਹਾਲੀਵੁੱਡ ਪਹਾੜੀਆਂ ਤੱਕ ਫੈਲ ਗਈ ਹੈ। ਜੰਗਲਾਂ ‘ਚ ਫੈਲੀ ਅੱਗ ਇੰਨੀ ਜ਼ਿਆਦਾ ਭਿਆਨਕ ਹੈ ਕਿ ਇਸ ਅੱਗ ‘ਚ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਂਲਾਕਿ ਫਾਇਰ ਬ੍ਰਿਗੇਡ ਦੀਆਂ ਟੀਮਾਂ ਵਲੋਂ ਅੱਗ ‘ਤੇ ਕਾਬੂ ਪਾਉਣ ਵਿੱਚ ਕੁਝ ਪ੍ਰਗਤੀ ਹੋਈ ਹੈ, ਪਰ ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਤੇਜ਼ ਹਵਾਵਾਂ ਕਾਰਨ ਅੱਗ ਦੁਬਾਰਾ ਭੜਕ ਸਕਦੀ ਹੈ, ਜਿਸ ਨਾਲ ਸਥਿਤੀ ਹੋਰ ਵੀ ਜ਼ਿਆਦਾ ਵਿਗੜ ਸਕਦੀ ਹੈ। ਰਾਸ਼ਟਰਪਤੀ ਬਿਡੇਨ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕ ਅਜੇ ਵੀ ਲਾਪਤਾ ਹਨ।
BC ਦੀ ਸਾਬਕਾ ਪ੍ਰੀਮੀਅਰ ਕ੍ਰਿਸਟੀ ਕਲਾਰਕ ਪ੍ਰਧਾਨ ਮੰਤਰੀ ਦੀ ਪੇਸ਼ ਕਰ ਸਕਦੇੇ ਹਨ ਦਾਅਵੇਦਾਰੀ
ਮਿਲੀ ਜਾਣਕਾਰੀ ਦੇ ਅਨੁਸਾਰ, ਲਾਸ ਏਂਜਲਸ ਵਿਚ ਅੱਗ ਲਗਣ ਕਾਰਨ ਹੁਣ ਤਕ 16 ਲੱਖ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਇੱਥੇ ਅੱਗ ‘ਤੇ ਕੁਝ ਹੱਦ ਤਕ ਕਾਬੂ ਪਾ ਲਿਆ ਗਿਆ ਹੈ, ਪਰ ਮਾਹਿਰਾਂ ਨੂੰ ਡਰ ਹੈ ਕਿ ਹਫ਼ਤੇ ਦੇ ਅੰਤ ਵਿਚ ਦੁਬਾਰਾ ਤੇਜ਼ ਹਵਾਵਾਂ ਚਲ ਸਕਦੀਆਂ ਹਨ।
ਦੱਸ ਦਈਏ ਕਿ ਜੰਗਲ ਦੀ ਅੱਗ ਨੇ ਲਾਸ ਏਂਜਲਸ ਅਤੇ ਵੈਂਚੁਰਾ ਕਾਉਂਟੀਆਂ ਵਿੱਚ ਲਗਭਗ 960 ਏਕੜ ਨੂੰ ਪ੍ਰਭਾਵਿਤ ਕੀਤਾ ਹੈ। ਫਾਇਰਫਾਈਟਰਜ਼ ਨੇ 35 ਪ੍ਰਤੀਸ਼ਤ ਖੇਤਰ ਵਿੱਚ ਅੱਗ ‘ਤੇ ਕਾਬੂ ਪਾ ਲਿਆ ਹੈ। ਹਰਸਟ ਅਤੇ ਲਿਡੀਆ ਦੇ ਫਾਇਰ ਅਧਿਕਾਰੀਆਂ ਨੇ 1,200 ਏਕੜ ਦੀ ਅੱਗ ਨੂੰ ਕਾਬੂ ਕਰਨ ਵਿੱਚ ਪ੍ਰਗਤੀ ਦੀ ਰਿਪੋਰਟ ਦਿੱਤੀ। ਜਦੋਂ ਕਿ ਹਰਸਟ ਵਿੱਚ ਅੱਗ 37 ਪ੍ਰਤੀਸ਼ਤ ਕਾਬੂ ਵਿੱਚ ਆ ਗਈ ਹੈ, ਲਿਡੀਆ ਵਿੱਚ ਇਹ ਅੰਕੜਾ 75 ਪ੍ਰਤੀਸ਼ਤ ਹੈ। ਲਾਸ ਏਂਜਲਸ ਵਿੱਚ 160 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀਆਂ ਹਵਾਵਾਂ ਨੇ ਸਥਿਤੀ ਨੂੰ ਹੋਰ ਵੀ ਬੇਕਾਬੂ ਬਣਾ ਦਿੱਤਾ। ਜਿਵੇਂ ਹੀ ਹਵਾ ਦੀ ਗਤੀ ਥੋੜ੍ਹੀ ਘੱਟ ਹੋਈ, ਬਚਾਅ ਟੀਮ ਅੱਗ ਬੁਝਾਉਣ ਲਈ ਹੈਲੀਕਾਪਟਰਾਂ ਤੋਂ ਪਾਣੀ ਸੁੱਟਣ ਦੇ ਯੋਗ ਹੋ ਗਈ।