Toronto ਦੇ ਬਜ਼ੁਰਗਾਂ ਨੂੰ ਸਰਕਾਰ ਦਾ ਤੋਹਫ਼ਾ, Property Tax ‘ਚ ਵਾਧੇ ਤੋਂ ਮਿਲੀ ਰਾਹਤ

Toronto News : ਟੋਰਾਂਟੋ ਵਿਖੇ ਪ੍ਰਾਪਰਟੀ ਟੈਕਸ (Property Tax)  ਵਿਚ 6.9 ਫ਼ੀ ਸਦੀ ਵਾਧੇ ਤੋਂ ਬਜ਼ੁਰਗਾਂ ਅਤੇ ਸਰੀਰਕ ਤੌਰ ’ਤੇ ਅਸਮਰੱਥ ਲੋਕਾਂ ਨੂੰ ਰਾਹਤ ਦਿਤੀ ਗਈ ਹੈ। ਜੀ ਹਾਂ, ਮੇਅਰ ਓਲੀਵੀਆ ਚੌਅ (Olivia Chow) ਨੇ ਸ਼ਹਿਰ ਦੇ ਬਜਟ ਨੂੰ ਪ੍ਰਵਾਨਗੀ ਦਿੰਦਿਆਂ ਦੱਸਿਆ ਕਿ ਤਕਰੀਬਨ 13 ਹਜ਼ਾਰ ਪਰਵਾਰ ਟੈਕਸ (Tax) ਵਾਧੇ ਤੋਂ ਰਾਹਤ ਦੇ ਘੇਰੇ ਵਿਚ ਆ ਚੁੱਕੇ ਹਨ। ਮੇਅਰ ਦੇ ਦਫ਼ਤਰ ਨੇ ਦੱਸਿਆ ਕਿ ਸਲਾਹ ਮਸ਼ਵਰੇ ਦੀ ਪ੍ਰਕਿਰਿਆ ਦੌਰਾਨ 60 ਹਜ਼ਾਰ ਡਾਲਰ ਤੱਕ ਦੀ ਆਮਦਨ ਵਾਲੇ ਬਜ਼ੁਰਗਾਂ ਨੂੰ ਪ੍ਰੌਪਰਟੀ ਟੈਕਸ ਵਿਚ ਵਾਧੇ ਦੀ ਰਕਮ ਅਦਾ ਨਹੀਂ ਕਰਨੀ ਪਵੇਗੀ ਅਤੇ ਇਸ ਦੇ ਨਾਲ ਹੀ ਸਰੀਰਕ ਤੌਰ ’ਤੇ ਅਸਮਰੱਥ ਲੋਕਾਂ ਨੂੰ ਵੀ ਰਾਹਤ ਦਿਤੀ ਗਈ ਹੈ।

ਇਹ ਵਿੀ ਪੜ੍ਹੋ :    Trump ਦਾ ਨਵਾਂ ਫੈਸਲਾਂ, 21 ਸਾਲ ਤੋਂ ਹੇਠਾਂ ਦੇ ਨੌਜ਼ਵਾਨਾਂ ਹੁਣ ਨਹੀਂ ਕਰ ਸਕਦੇ ਬੰਦੂਕਾਂ ਦੀ ਵਿਕਰੀ

ਇਥੇ ਦਸਣਾ ਬਣਦਾ ਹੈ ਕਿ ਪ੍ਰਾਪਰਟੀ ਟੈਕਸ ਵਿਚ ਵਾਧੇ ਮਗਰੋਂ ਟੋਰਾਂਟੋ ਵਿਖੇ 7 ਲੱਖ ਡਾਲਰ ਦੀ ਕੀਮਤ ਵਾਲੇ ਘਰ ਦੇ ਮਾਲਕ ਨੂੰ 269 ਡਾਲਰ ਵਾਧੂ ਟੈਕਸ ਦੇਣਾ ਹੋਵੇਗਾ। ਇਸ ਦੇ ਨਾਲ ਹੀ ਪਾਣੀ ਅਤੇ ਗਾਰਬੇਜ ਫੀਸ ਵਿਚ 3.75 ਫ਼ੀ ਸਦੀ ਵਾਧਾ ਵੱਖਰੇ ਤੌਰ ’ਤੇ ਕੀਤਾ ਗਿਆ ਹੈ। ਭਾਵੇਂ ਸਿਟੀ ਕੌਂਸਲ ਦੇ ਸਾਰੇ ਮੈਂਬਰਾਂ ਵੱਲੋਂ ਪ੍ਰਾਪਰਟੀ ਟੈਕਸ ਵਿਚ ਵਾਧੇ ਦੀ ਹਮਾਇਤ ਨਹੀਂ ਕੀਤੀ ਗਈ ਪਰ ਮੇਅਰ ਨੂੰ ਮਿਲੀਆਂ ਤਾਕਤਾਂ ਦੇ ਆਧਾਰ ’ਤੇ ਬਜਟ ਪਾਸ ਹੋ ਗਿਆ।

ਇਹ ਵਿੀ ਪੜ੍ਹੋ :   Canada ਪ੍ਰਵਾਸੀਆਂ ਨੂੰ ਧੜਾਧੜ ਦਵੇਗਾ PR, ਨਵੇਂ ਪਾਇਲਟ ਪ੍ਰੋਗਰਾਮ ਦੀ ਤਾਰੀਖ਼ ਦਾ ਕੀਤਾ ਐਲਾਨ

ਕੌਂਸਲਰ ਬਰੈਡ ਬਰੈਡਫਰਡ ਨੇ ਕਿਹਾ ਕਿ ਪ੍ਰਾਪਰਟੀ ਟੈਕਸ ਵਿਚ ਵਾਧਾ ਟੋਰਾਂਟੋ ਦੇ ਮੱਧ ਵਰਗੀ ਪਰਵਾਰਾਂ ਨੂੰ ਲਾਜ਼ਮੀ ਤੌਰ ’ਤੇ ਚੁਭੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਮੇਅਰ ਓਲੀਵੀਆ ਚੌਅ ਮੁੜ ਇਸ ਫੈਸਲੇ ’ਤੇ ਗੌਰ ਕਰਨਗੇ ਅਤੇ ਲੋਕਾਂ ਉਤੇ ਐਨਾ ਬੋਝ ਨਹੀਂ ਪਾਇਆ ਜਾਵੇਗਾ। ਉਧਰ ਟੋਰਾਂਟੋ ਸਿਟੀ ਕੌਂਸਲ ਦੀ ਇਕ ਵਿਸ਼ੇਸ਼ ਮੀਟਿੰਗ 11 ਫਰਵਰੀ ਨੂੰ ਸੱਦੀ ਗਈ ਹੈ ਜਿਸ ਵਿਚ ਸਾਲ 2025 ਦੇ ਬਜਟ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।