Canada News : ਕੈਨੇਡਾ ਵਿਚ ਇਕ ਸ਼ਖਸ ਨੂੰ ਬੰਦੀ ਬਣਾ ਕੇ ਉਸ ਦੇ ਡੈਬਿਟ ਕਾਰਡ ਰਾਹੀਂ ਕਈ ATM ਤੋਂ ਜ਼ਬਰਦਸਤੀ ਰਕਮ ਕਢਵਾਉਣ ਦੇ ਮਾਮਲੇ ਵਿਚ ਇਕ ਭਾਰਤੀ ਸਣੇ ਦੋ ਜਣਿਆਂ ਨੂੰ ਕਾਬੂ ਕੀਤਾ ਗਿਆ ਹੈ। ਸ਼ੱਕੀਆਂ ਦੀ ਸ਼ਨਾਖਤ 22 ਸਾਲ ਦੇ ਮਨਨ ਖੰਨਾ ਅਤੇ 32 ਸਾਲ ਦੀ ਜੈਸਿਕਾ ਕੇਨ ਵਜੋਂ ਕੀਤੀ ਗਈ ਹੈ। ਯਾਰਕ ਰੀਜਨਲ ਪੁਲਿਸ ਨੇ ਦੱਸਿਆ ਕਿ ਪੀੜਤ ਨੂੰ ਬੰਦੀ ਬਣਾਉਣ ਦੀ ਵਾਰਦਾਤ 19 ਜਨਵਰੀ ਨੂੰ ਸਵੇਰੇ ਤਕਰੀਬਨ 9.30 ਵਜੇ ਮੇਜਰ ਮਕੈਨਜ਼ੀ ਡਰਾਈਵ ਵੈਸਟ ਅਤੇ ਜੇਨ ਸਟ੍ਰੀਟ ਇਲਾਕੇ ਵਿਚ ਵਾਪਰੀ ਜਿਸ ਮਗਰੋਂ ਵੌਅਨ ਦੇ ਕਈ ਏ.ਟੀ.ਐਮਜ਼ ਤੋਂ ਰਕਮ ਕਢਵਾਈ ਗਈ। ਸ਼ੱਕੀਆਂ ਨੇ ਕਿਸੇ ਬਹਾਨੇ ਪੀੜਤ ਨਾਲ ਮੁਲਾਕਾਤ ਕੀਤੀ ਅਤੇ ਉਸ ਨੂੰ ਗੱਲਬਾਤ ਕਰਨ ਲਈ ਆਪਣੀ ਗੱਡੀ ਵਿਚ ਬਿਠਾ ਲਿਆ।
ਇਹ ਵੀ ਪੜ੍ਹੋ : Doug Ford ਦੇ ਸਦਕਾ Canada ਦੇ 70 ਲੱਖ ਲੋਕਾਂ ਨੂੰ ਮਿਲੇ 200-200 ਡਾਲਰ
ਇਨਾਂ ਹੀ ਨਹੀਂ ਮਨਨ ਖੰਨਾ ਵਿਰੁੱਧ ਹਥਿਆਰਬੰਦ ਲੁੱਟ ਅਤੇ ਬੰਦੀ ਬਣਾਉਣ ਦੇ ਦੋਸ਼ ਲੱਗੇ ਹਨ। ਪੁਲਿਸ ਵੱਲੋਂ ਦੋਹਾਂ ਦੀਆਂ ਤਸਵੀਰਾਂ ਜਨਤਕ ਕਰਨ ਦਾ ਫ਼ੈਸਲਾ ਕੀਤਾ ਗਿਆ ਕਿਉਂਕਿ ਕੈਨੇਡਾ ਦੇ ਹੋਰਨਾਂ ਹਿੱਸਿਆਂ ਵਿਚ ਵੀ ਪੀੜਤ ਹੋ ਸਕਦੇ ਹਨ। ਪੁਲਿਸ ਵੱਲੋਂ ਪੀੜਤਾਂ ਨੂੰ ਅੱਗੇ ਆਉਣ ਦਾ ਅਪੀਲ ਕਰਦਿਅ ਜਾਂਚਕਰਤਾਵਾਂ ਜਾਂ ਕ੍ਰਾਈਮ ਸਟੌਪਰਜ਼ ਨਾਲ ਸੰਪਰਕ ਕਰਨ ਵਾਸਤੇ ਆਖਿਆ ਗਿਆ ਹੈ।
ਇਹ ਵੀ ਪੜ੍ਹੋ : ਕਸੁੱਤਾ ਫਸਿਆ ਪੂਰਾ ਟੱਬਰ, ਬੱਚੀ ਦੇ ਕਤਲ ‘ਚ ਪੂਰਾ ਪਰਿਵਾਰ ਸੀ ਸ਼ਾਮਿਲ, ਹੁਣ ਉਮਰ ਭਰ ਦੀ ਕੈਦ!
ਦੱਸ ਦਈਏ ਕਿ ਪੀੜਤ ਨੂੰ ਬੰਦੀ ਬਣਾ ਕੇ ਏ.ਟੀ.ਐਮ. ਵਿਚੋਂ ਕਢਵਾਈ ਨਕਦੀ ਜਾਂਚਕਰਤਾਵਾਂ ਨੇ ਦੋਸ਼ ਲਾਇਆ ਕਿ ਜਿਉਂ ਹੀ ਪੀੜਤ ਗੱਡੀ ਵਿਚ ਬੈਠਿਆ ਤਾਂ ਮਹਿਲਾ ਸ਼ੱਕੀ ਨੇ ਛੁਰਾ ਕੱਢ ਲਿਆ ਅਤੇ ਪੀੜਤ ਦੇ ਬੈਂਕ ਨਾਲ ਸਬੰਧਤ ਜਾਣਕਾਰੀ ਮੰਗਣੀ ਸ਼ੁਰੂ ਕਰ ਦਿਤੀ। ਦੂਜੇ ਪਾਸੇ ਉਸ ਦਾ ਸਾਥੀ ਗੱਡੀ ਡਰਾਈਵ ਕਰਦਿਆਂ ਕਈ ਏ.ਟੀ.ਐਮਜ਼ ’ਤੇ ਪੁੱਜਾ ਜਿਥੋਂ ਨਕਦੀ ਕਢਵਾਈ ਗਈ। ਬਾਅਦ ਵਿਚ ਪੀੜਤ ਨੂੰ ਛੱਡ ਦਿਤਾ ਗਿਆ ਅਤੇ ਪੁਲਿਸ ਮੁਤਾਬਕ ਪੀੜਤ ਨੂੰ ਕੋਈ ਸਰੀਰਕ ਸੱਟ ਨਹੀਂ ਵੱਜੀ। ਵੈਨਕੂਵਰ ਦੀ ਜੈਸਿਕਾ ਕੇਨ ਵਿਰੁੱਧ ਹਥਿਆਰਬੰਦ ਲੁੱਟ, ਬੰਦੀ ਬਣਾਉਣ ਅਤੇ ਪ੍ਰੋਬੇਸ਼ਨ ਦੀ ਉਲੰਘਣਾ ਦੇ ਦੋਸ਼ ਆਇਦ ਕੀਤੇ ਗਏ ਹਨ। ਯਾਰਕ ਰੀਜਨਲ ਪੁਲਿਸ ਨੇ ਦੱਸਿਆ ਕਿ ਵਾਰਦਾਤ ਵੇਲੇ ਜੈਸਿਕਾ ਨੂੰ ਐਲਬਰਟਾ ਦੀ ਪੁਲਿਸ ਤਲਾਸ਼ ਕਰ ਰਹੀ ਸੀ।