ਨਵੀਂ ਅਮਰੀਕੀ ਸਰਕਾਰ ਉਨ੍ਹਾਂ ਆਜ਼ਾਦੀਆਂ ਨੂੰ ਖਤਮ ਕਰ ਰਹੀ ਹੈ ਜਿਨ੍ਹਾਂ ਲਈ ਅਸੀਂ ਲੜ ਰਹੇ ਸੀ: ਮੈਡੋਨਾ

America News : ਰਾਸ਼ਟਰਪਤੀ ਟਰੰਪ ਨੇ ਸੋਮਵਾਰ ਨੂੰ ਇੱਕ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇ, ਜਿਸ ਵਿੱਚ ਰੱਖਿਆ ਸਕੱਤਰ ਪੀਟ ਹੇਗਸੇਥ ਨੂੰ ਟਰਾਂਸਜੈਂਡਰ ਫੌਜੀਆਂ ਸੰਬੰਧੀ ਪੈਂਟਾਗਨ ਦੀ ਨੀਤੀ ਨੂੰ ਸੋਧਣ ਦਾ ਨਿਰਦੇਸ਼ ਦਿੱਤਾ ਗਿਆ। ਟਰੰਪ ਦੇ ਇਸ ਕਾਰਜਕਾਰੀ ਹੁਕਮ ਨਾਲ ਭਵਿੱਖ ਵਿੱਚ ਅਮਰੀਕੀ ਫੌਜ ਵਿੱਚ ਟਰਾਂਸਜੈਂਡਰ ਫੌਜੀਆਂ ਦੀ ਭਰਤੀ ‘ਤੇ ਪਾਬੰਦੀ ਲੱਗ ਸਕਦੀ ਹੈ।

ਇਹ ਵੀ ਪੜ੍ਹੋ : ਕੈਨੇਡੀਅਨ ਸਿਆਸਤਦਾਨਾਂ ਬਾਰੇ ਕੀਤਾ ਜਾ ਰਿਹੈ ਕੂੜ ਪ੍ਰਚਾਰ

ਅਮਰੀਕਾ ਦੀ ਮਸ਼ਹੂਰ ਗਾਇਕਾ ਮੈਡੋਨਾ ਨੇ ਦੇਸ਼ ਵਿੱਚ ਟਰਾਂਸਜੈਂਡਰ ਭਾਈਚਾਰੇ ਨੂੰ ਦਿੱਤੇ ਗਏ ਵਿਸ਼ੇਸ਼ ਅਧਿਕਾਰਾਂ ਨੂੰ ਹਟਾਉਣ ਅਤੇ ਵਿਭਿੰਨਤਾ, ਸਮਾਨਤਾ ਅਤੇ ਸਮਾਵੇਸ਼ ਲਈ ਕੀਤੇ ਗਏ ਯਤਨਾਂ ਨੂੰ ਖਤਮ ਕਰਨ ਦੇ ਫੈਸਲੇ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦੀ ਆਲੋਚਨਾ ਕੀਤੀ ਹੈ। ਟਰੰਪ ਪ੍ਰਸ਼ਾਸਨ ਨੇ ਸਾਬਕਾ ਰਾਸ਼ਟਰਪਤੀ ਜੋਅ ਬਾਈਡੇਨ ਦੀ ਸਰਕਾਰ ਦੁਆਰਾ ਨਿਰਧਾਰਤ ਨੀਤੀਆਂ ਨੂੰ ਉਲਟਾਉਂਦੇ ਹੋਏ, ਟਰਾਂਸਜੈਂਡਰ ਭਾਈਚਾਰੇ ਦੇ ਲੋਕਾਂ ਨੂੰ ਦਿੱਤੇ ਗਏ ਵਿਸ਼ੇਸ਼ ਅਧਿਕਾਰਾਂ ਨੂੰ ਖਤਮ ਕਰਨ ਦਾ ਆਦੇਸ਼ ਦਿੱਤਾ ਹੈ।

ਇਹ ਵੀ ਪੜ੍ਹੋ : PM ਬਣਨ ਤੋਂ ਪਹਿਲਾਂ ਰੂਬੀ ਢੱਲਾਂ ਦੇ ਬਦਲੇ ਤੇਵਰ, ਕੈਨੇਡਾ ਚੋਂ ਗੈਰ-ਪ੍ਰਵਾਸੀਆਂ ਦਾ ਕਰੇਗੀ ਨਿਪਟਾਰਾ

LGBTQ+ ਭਾਈਚਾਰੇ ਦੀ ਲੰਬੇ ਸਮੇਂ ਤੋਂ ਵਕਾਲਤ ਕਰਨ ਵਾਲੀ ਮੈਡੋਨਾ ਨੇ ਮੰਗਲਵਾਰ ਨੂੰ X ‘ਤੇ ਇੱਕ ਪੋਸਟ ਵਿੱਚ ਆਪਣੀ ਨਿਰਾਸ਼ਾ ਜ਼ਾਹਰ ਕੀਤੀ। ਮੈਡੋਨਾ ਨੇ ਆਪਣੀ ਪੋਸਟ ਵਿੱਚ ਕਿਹਾ, “ਇਹ ਦੇਖ ਕੇ ਬਹੁਤ ਦੁੱਖ ਹੋ ਰਿਹਾ ਹੈ ਕਿ ਸਾਡੀ ਨਵੀਂ ਸਰਕਾਰ ਹੌਲੀ-ਹੌਲੀ ਉਨ੍ਹਾਂ ਸਾਰੀਆਂ ਆਜ਼ਾਦੀਆਂ ਨੂੰ ਖਤਮ ਕਰ ਰਹੀ ਹੈ ਜਿਸ ਲਈ ਅਸੀਂ ਸਾਲਾਂ ਤੋਂ ਲੜਦੇ ਆ ਰਹੇ ਹਾਂ ਅਤੇ ਜਿੱਤੇ ਹਾਂ। ਸੰਘਰਸ਼ ਨਾ ਛੱਡੋ!”