ਨਹੀਂ ਚੱਲਣਗੀਆਂ ਕੈਨੇਡੀਅਨ ਸ਼ਾਹੂਕਾਰ ਦੀਆਂ ਮਨਮਰਜ਼ੀਆਂ, ਕ੍ਰਿਮੀਨਲ ਇੰਟ੍ਰਸਟ ਰੇਟ 35 ਫੀਸਦੀ ਤੱਕ ਹੋਇਆ ਸੀਮਤ

Canada News : ਕੈਨੇਡਾ ਵਿਚ ਰਵਾਇਤੀ ਕਰਜ਼ਾ ਲੈਣ ਤੋਂ ਅਸਮਰੱਥ ਲੋਕਾਂ ਵਾਸਤੇ ਵਿਆਜ ਦਰਾਂ ਵਿਚ ਸੋਧ ਕੀਤੀ ਗਈ ਹੈ ਪਰ ਮਾਹਰਾਂ ਦਾ ਮੰਨਣਾ ਹੈ ਕਿ ਗਾਹਕਾਂ ਦਾ ਫਾਇਦਾ ਹੋਣ ਦੀ ਬਜਾਏ ਨੁਕਸਾਨ ਵੱਧ ਹੋਵੇਗਾ।ਕੈਨੇਡੀਅਨ ਲੈਂਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੈਰੀ ਸ਼ਵਾਰਟਜ਼ ਨੇ ਦਾਅਵਾ ਕੀਤਾ ਕਿ ਗੈਰ-ਰਵਾਇਤੀ ਕਰਜ਼ਾ ਦੇਣ ਵਾਲੇ ਸਾਰੇ ਲੋਕ ਜ਼ਾਲਮ ਨਹੀਂ ਹੁੰਦੇ। ਸਮੱਸਿਆ ਉਹ ਲੋਕ ਪੈਦਾ ਕਰਦੇ ਹਨ ਜੋ ਦਬੇ-ਕੁਚਲਿਆਂ ਨੂੰ ਹੋਰ ਦਬਾਉਣ ਦਾ ਯਤਨ ਕਰਦਿਆਂ ਮੋਟਾ ਵਿਆਜ ਵਸੂਲਣ ਲੱਗਦੇ ਹਨ। 

ਇਹ ਵੀ ਪੜ੍ਹੋ : UK ‘ਚ ਕੰਪਨੀਆਂ ਕਰਾਉਣਗੀਆਂ ਸਿਰਫ਼ 4 ਦਿਨ ਕੰਮ, ਕਰਮਚਾਰੀਆਂ ਦੀ ਬੱਲੇ-ਬੱਲੇ

ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਕ੍ਰਿਮੀਨਲ ਇੰਟ੍ਰਸਟ ਰੇਟ 35 ਫੀ ਸਦੀ ਤੱਕ ਸੀਮਤ ਕਰ ਦਿਤਾ ਗਿਆ ਜੋ ਇਸ ਤੋਂ ਪਹਿਲਾਂ ਸਾਰੀਆਂ ਹੱਦਾਂ ਪਾਰ ਕਰ ਜਾਂਦਾ ਸੀ ਅਤੇ ਕਰਜ਼ਾ ਲੈਣ ਵਾਲੇ ਵਿਆਜ ਦੀ ਦਲਦਲ ਵਿਚ ਫਸਦਾ ਚਲੇ ਜਾਂਦੇ ਸੀ।ਨਵੀਆਂ ਵਿਆਜ ਦਰਾਂ ਨਾਲ ਕਰਜ਼ਾ ਲੈਣ ਵਾਲਿਆਂ ਦੇ ਸਿਰ ਤੋਂ ਮਾਮੂਲੀ ਬੋਝ ਜ਼ਰੂਰ ਘਟੇਗਾ ਪਰ ਇਸ ਦਾ ਕੋਈ ਵੱਡਾ ਅਸਰ ਨਹੀਂ ਹੋਣਾ। ਦੂਜੇ ਪਾਸੇ ਮਜਬੂਰ ਲੋਕ ਕਾਲਾ ਬਾਜ਼ਾਰ ਵੱਲ ਜਾਣ ਵਾਸਤੇ ਮਜਬੂਰ ਹੋ ਜਾਣਗੇ ਅਤੇ ਅਜਿਹੇ ਲੈਂਡਰਜ਼ ਤੋਂ ਕਰਜ਼ਾ ਲੈਣਗੇ ਜਿਨ੍ਹਾਂ ਬੇਹੱਦ ਉਚੀਆਂ ਵਿਆਜ ਦਰਾਂ ਵਸੂਲ ਕਰਦੇ ਹਨ। ਬਰੂਸ ਸੈਲਰੀ ਦਾ ਕਹਿਣਾ ਸੀ ਕਿ ਨਵੇਂ ਮਾਪਦੰਡਾਂ ਰਾਹੀਂ ਕਰਜ਼ੇ ਦੀ ਜੜ ਨੂੰ ਪੁੱਟਣ ਦਾ ਯਤਨ ਨਹੀਂ ਕੀਤਾ ਗਿਆ। ਮਿਸਾਲ ਵਜੋਂ ਰਹਿਣ ਵਾਸਤੇ ਕਿਫ਼ਾਇਤੀ ਮਕਾਨ, ਵਾਜਬ ਉਜਰਤ ਦਰਾਂ ਅਤੇ ਮਾਨਸਿਕ ਸਿਹਤ ਸਮੱਸਿਆਵਾਂ ਵਰਗੇ ਮਸਲਿਆਂ ਨਾਲ ਨਜਿੱਠਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ।

ਇਹ ਵੀ ਪੜ੍ਹੋ : ਟਰੰਪ ਦੇ ਬਦਲੇ ਤੇਵਰ, ਭਾਰਤ ‘ਤੇ Tax ਲਗਾਉਣ ਦੇ ਦਿੱਤੇ ਸੰਕੇਤ

ਦੱਸ ਦਈਏ ਕਿ ਕਰਜ਼ਾ ਦੇਣ ਵਾਲੀਆਂ ਕੁਝ ਧਿਰਾਂ ਜੋ ਕੈਨੇਡੀਅਨ ਲੈਂਡਰਜ਼ ਐਸੋਸੀਏਸ਼ਨ ਦੀਆਂ ਮੈਂਬਰ ਨਹੀਂ, ਉਨ੍ਹਾਂ ਵੱਲੋਂ 300 ਫੀ ਸਦੀ ਤੱਕ ਵਿਆਜ ਵਸੂਲ ਕੀਤਾ ਜਾਂਦਾ ਹੈ। ਇਸੇ ਦੌਰਾਨ ਕ੍ਰੈਡਿਟ ਕੈਨੇਡਾ ਦੇ ਮੁੱਖ ਕਾਰਜਕਾਰੀ ਅਫਸਰ ਬਰੂਸ ਸੈਲਰੀ ਨੇ ਕਿਹਾ ਕਿ ਨਵੇਂ ਵਰ੍ਹੇ ਵਿਚ ਹੋਈਆਂ ਤਬਦੀਲੀਆਂ ਲੋਅ ਕ੍ਰੈਡਿਟ ਸਕੋਰ ਜਾਂ ਬਗੈਰ ਕ੍ਰੈਡਿਟ ਹਿਸਟਰੀ ਵਾਲੇ ਲੋਕਾਂ ਨੂੰ ਨਾਜਾਇਜ਼ ਤਰੀਕੇ ਨਾਲ ਕਰਜ਼ਾ ਦੇਣ ਵਾਲਿਆਂ ਦੇ ਜਾਲ ਵਿਚ ਫਸਾਉਣ ਦਾ ਕੰਮ ਕਰ ਸਕਦੀਆਂ ਹਨ। ਬਰੂਸ ਵੱਲੋਂ ਕੈਨੇਡਾ ਵਾਸੀਆਂ ਨੂੰ ਸੁਝਾਅ ਦਿਤਾ ਗਿਆ ਹੈ ਕਿ ਕਰਜ਼ੇ ਦੀ ਅਦਾਇਗੀ ਕਰਦਿਆਂ ਘੱਟੋ ਘੱਟ ਰਕਮ ਅਤੇ ਅੰਤਮ ਤਰੀਕ ਦਾ ਖਿਆਲ ਜ਼ਰੂਰ ਰੱਖਿਆ ਜਾਵੇ। ਹਰ ਵਾਰ ਕਿਸ਼ਤ ਦੇਣ ਲੱਗਿਆ ਘੱਟੋ ਘੱਟ ਅਦਾਇਗੀ ਸਮੇਂ ਸਿਰ ਪਹੁੰਚਦੀ ਕੀਤੀ ਜਾਵੇ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿਚ ਕ੍ਰੈਡਿਟ ਸਕੋਰ ਲਗਾਤਾਰ ਵਿਗੜਦਾ ਚਲਾ ਜਾਵੇਗਾ। ਇਸ ਤੋਂ ਇਲਾਵਾ ਆਪਣੀ ਆਮਦਨ ਵਧਾਉਣ ਅਤੇ ਖਰਚੇ ਘਟਾਉਣ ਦੇ ਯਤਨ ਕੀਤੇ ਜਾਣ। ਗੈਰ ਮੁਨਾਫ਼ੇ ਵਾਲੀਆਂ ਜਥੇਬੰਦੀਆਂ ਦੇ ਕੌਂਸਲਰ ਨਾਲ ਸੰਪਰਕ ਕਰ ਕੇ ਮੁਫ਼ਤ ਸਲਾਹ ਹਾਸਲ ਕੀਤੀ ਜਾ ਸਕਦੀ ਹੈ ਅਤੇ ਹਰ ਸਮੱਸਿਆ ਦਾ ਕਾਰਗਰ ਹੱਲ ਤਲਾਸ਼ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : Trump ਟੈਰਿਫ ਐਲਾਨ ਤੋਂ ਡਰਿਆ ਕੋਲੰਬੀਆ, ਦੇਸ਼ ਨਿਕਾਲਾ ਦਿੱਤੇ ਪ੍ਰਵਾਸੀਆਂ ਨੂੰ ਲੈਣ ਲਈ ਹੋਇਆ ਸਹਿਮਤ

ਜ਼ਿਕਰਯੋਗ ਹੈ ਕਿ ਆਪਣੀ ਆਮਦਨ ਦੇ ਹਿਸਾਬ ਨਾਲ ਬਜਟ ਤਿਆਰ ਕਰਨ ਦਾ ਤਰੀਕੇ ਸਿੱਖਣਾ ਕੋਈ ਔਖਾ ਕੰਮ ਨਹੀਂ ਅਤੇ ਜਦੋਂ ਕੋਈ ਕਰਜ਼ੇ ਦੀ ਪੰਡ ਨਾਲ ਨਜਿੱਠਣ ਦੇ ਸਮਰੱਥ ਹੋ ਜਾਵੇ ਤਾਂ ਉਸ ਹਿਸਾਬ ਨਾਲ ਅੱਗੇ ਵਧਣ ਦੀ ਰਣਨੀਤੀ ਤਿਆਰ ਕਰ ਸਕਦਾ ਹੈ। ਇਸੇ ਦੌਰਾਨ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਸਕੂਲ ਆਫ਼ ਇਕਨੌਮਿਕਸ ਦੇ ਪ੍ਰੋਫੈਸਰ ਪੌਲ ਬੋਡਰੀ ਨੇ ਕਿਹਾ ਕਿਹਾ ਕਿ ਬੈਂਕ ਆਫ਼ ਕੈਨੇਡਾ ਨੂੰ ਵਿਆਜ ਦਰਾਂ ਵਿਚ ਹੋਰ ਕਟੌਤੀ ਕਰਨੀ ਚਾਹੀਦੀ ਹੈ ਅਤੇ ਕਿਫਾਇਤੀ ਰਿਹਾਇਸ਼ ਦੇ ਸੰਕਟ ਨਾਲ ਨਜਿੱਠਣ ਲਈ ਹੋਰ ਢੁਕਵੇਂ ਕਦਮ ਉਠਾਏ ਜਾਣ ਦੀ ਜ਼ਰੂਰਤ ਹੈ।