Australia News : ਕੁਈਨਜ਼ਲੈਂਡ (Queensland) ਦੀ ਅਦਾਲਤ (Court) ਨੇ ਇੱਕ ਮਾਮਲੇ ਦੀ ਸੁਣਵਾਈ ਕਰਦਿਆਂ ਇੱਕ ਬੱਚੀ ਦੀ ਮੌਤ ਲਈ ਉਸਦੇ ਮਾਪਿਆਂ ਤੇ ਭਰਾ ਨੂੰ ਦੋਸ਼ੀ ਪਾਇਆ ਹੈ । ਇਹਨਾਂ ਦੇ ਨਾਲ ਹੀ 12 ਹੋਰ ਲੋਕਾਂ ਤੇ ਵੀ ਕਤਲ ਦਾ ਦੋਸ਼ ਸਿੱਧ ਹੋਇਆ ਹੈ । ਅਦਾਲਤ ਹੁਣ ਇਸ ਮਾਮਲੇ ਚ 11 ਫਰਵਰੀ ਨੂੰ ਮੁਲਜ਼ਮਾਂ ਨੂੰ ਸਜ਼ਾ ਸੁਣਾਏਗੀ। ਆਸਟ੍ਰੇਲੀਆ (Australia) ਦੇ ਕੁਈਨਜ਼ਲੈਂਡ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ । ਅਦਾਲਤ ਨੇ ਕਰੀਬ 3 ਸਾਲ ਪੁਰਾਣੇ ਮਾਮਲੇ ਦੀ ਸੁਣਵਾਈ ਕਰਦਿਆਂ ਇੱਕ 8 ਸਾਲ ਦੀ ਬੱਚੀ ਦੇ ਕਤਲ ਮਾਮਲੇ ਵਿੱਚ ਉਸਦੇ ਮਾਪਿਆਂ ਨੂੰ ਦੋਸ਼ੀ ਪਾਇਆ ਹੈ । ਇੱਕ ਮਾਮਲੇ ਚ ਵੱਡਾ ਖੁਲਾਸਾ ਹੋਇਆ ਹੈ ਕਿ ਸ਼ੂਗਰ ਪੀੜਤ ਮਾਸੂਮ ਕੁੜੀ ਐਲਿਜ਼ਾਬੈਥ ਰੋਜ਼ ਸਟ੍ਰੂਹਸ ਦੀ ਮੌਤ ਸ਼ੂਗਰ (Type-1) ਲਈ ਦੱਸੇ ਗਏ ਇਨਸੁਲਿਨ ਟੀਕੇ ਨਾ ਦੇਣ ਕਾਰਨ ਹੋਈ ਸੀ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕੁੜੀ ਦੇ ਮਾਤਾ-ਪਿਤਾ ਅਤੇ ਭਰਾ ਦੇ ਨਾਲ-ਨਾਲ ਉਸਦੇ ਧਾਰਮਿਕ ਭਾਈਚਾਰੇ ਦੇ 12 ਹੋਰ ਮੈਂਬਰਾਂ ਨੂੰ ਕਤਲ ਦਾ ਦੋਸ਼ੀ ਪਾਇਆ ਗਿਆ ਹੈ।
ਇਹ ਵੀ ਪੜ੍ਹੋ : Canada ਦੇ ਇਮੀਗ੍ਰੇਸ਼ਨ ਬੈਕਲਾਗ ‘ਚ ਆਈ ਕਮੀ, PR ਲੈਣ ਵਾਲਿਆਂ ‘ਚ 8.4 ਪ੍ਰਤੀਸ਼ਤ ਦਾ ਹੋਇਆ ਵਾਧਾ
ਇਹ ਘਟਨਾ 7 ਜਨਵਰੀ 2022 ਦੀ ਹੈ, ਜਦੋਂ ਐਲਿਜ਼ਾਬੈਥ ਰੋਜ਼ ਸਟ੍ਰੂਹਸ ਦੀ ਮੌਤ ਸ਼ੂਗਰ (ਟਾਈਪ-1) ਲਈ ਨਿਰਧਾਰਤ ਇਨਸੁਲਿਨ ਟੀਕਾ 6 ਦਿਨ ਨਾ ਦੇਣ ਕਾਰਨ ਹੋ ਗਈ ਸੀ। ਇਸ ਮਾਮਲੇ ਵਿੱਚ ਕੁੜੀ ਦੇ ਪਿਤਾ ਜੇਸਨ ਰਿਚਰਡ ਸਟ੍ਰੂਹਸ ਅਤੇ ਕਮਿਊਨਿਟੀ ਲੀਡਰ ਬ੍ਰੈਂਡਨ ਲੂਕ ਸਟੀਵਨਸ ਦੋਵਾਂ ਨੂੰ ਕਤਲ ਦਾ ਦੋਸ਼ੀ ਪਾਇਆ ਗਿਆ। ਇਸ ਤੋਂ ਇਲਾਵਾ 12 ਹੋਰ ਮੈਂਬਰਾਂ ਨੂੰ ਵੀ ਦੋਸ਼ੀ ਠਹਿਰਾਇਆ ਗਿਆ, ਜਿਨ੍ਹਾਂ ਵਿੱਚ ਕੁੜੀ ਦੀ ਮਾਂ ਕੈਰੀ ਐਲਿਜ਼ਾਬੈਥ (49) ਅਤੇ ਭਰਾ ਜ਼ੈਕਰੀ ਐਲਨ ਸਟ੍ਰੂਹਸ (22) ਸ਼ਾਮਲ ਸਨ। ਕੁਈਨਜ਼ਲੈਂਡ ਕੋਰਟ ਨੇ ਸਾਰੇ 14 ਦੋਸ਼ੀਆਂ ਨੂੰ ਕਤਲ ਦਾ ਦੋਸ਼ੀ ਪਾਇਆ ਹੈ। ਕੁਈਨਜ਼ਲੈਂਡ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਫ਼ੈਸਲੇ ਅਨੁਸਾਰ ਦੋਸ਼ੀਆਂ ਨੂੰ 11 ਫਰਵਰੀ ਨੂੰ ਸਜ਼ਾ ਸੁਣਾਈ ਜਾਵੇਗੀ ਅਤੇ ਉਨ੍ਹਾਂ ਵਿੱਚੋਂ ਹਰੇਕ ਨੂੰ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਕੁੜੀ ਦੀ ਇੱਕ ਭੈਣ ਜੇਡ ਸਟ੍ਰੂਹਸ ਨੇ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਭਾਵੇਂ ਉਹ ਅਦਾਲਤ ਦੇ ਫ਼ੈਸਲੇ ਤੋਂ ਖੁਸ਼ ਸੀ ਪਰ ਉਸਨੂੰ ਲੱਗਿਆ ਕਿ ਸਿਸਟਮ ਪਹਿਲਾਂ ਐਲਿਜ਼ਾਬੈਥ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਅਸਫਲ ਰਿਹਾ ਹੈ।
ਇਹ ਵੀ ਪੜ੍ਹੋ : ਅਮਰੀਕਾ ‘ਚ ਵਾਪਰਿਆ ਵੱਡਾ ਹਾਦਸਾ, ਹੁਣ ਤੱਕ 30 ਲੋਕਾਂ ਦੀਆਂ ਮਿਲੀਆਂ ਲਾਸ਼ਾਂ
ਇੱਥੇ ਦੱਸ ਦੀਈਏ ਕਿ ਕੁਈਨਜ਼ਲੈਂਡ ਸੁਪਰੀਮ ਕੋਰਟ ਦੇ ਜਸਟਿਸ ਮਾਰਟਿਨ ਬਰਨਜ਼ ਨੇ ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਕਿ ਇਸਤਗਾਸਾ ਪੱਖ ਇਹ ਸਾਬਤ ਕਰਨ ਵਿੱਚ ਅਸਮਰੱਥ ਰਿਹਾ ਕਿ ਕੁੜੀ ਦੇ ਪਿਤਾ ਅਤੇ ਧਾਰਮਿਕ ਆਗੂ ਇਸ ਮਾਮਲੇ ਵਿੱਚ ਦੋਸ਼ੀ ਨਹੀਂ ਸਨ ਅਤੇ ਕੁੜੀ ਦੀ ਜਾਨ ਉਨ੍ਹਾਂ ਦੀ ਲਾਪਰਵਾਹੀ ਕਾਰਨ ਨਹੀਂ ਗਈ। ਹਾਲਾਂਕਿ ਜੱਜ ਨੇ ਇਹ ਵੀ ਸਵੀਕਾਰ ਕੀਤਾ ਕਿ ਕੁੜੀ ਦੇ ਮਾਪਿਆਂ ਨੇ ਦੂਜੇ ਮੁਲਜ਼ਮਾਂ ਨਾਲ ਮਿਲ ਕੇ ਬੱਚੀ ਦੀ ਦੇਖਭਾਲ ਵਿੱਚ ਆਮ ਨਾਲੋਂ ਬਹੁਤ ਵੱਖਰਾ ਵਿਵਹਾਰ ਕੀਤਾ ਸੀ। ਦੂਜੇ ਪਾਸੇ ਧਾਰਮਿਕ ਸਮੂਹ ਦੇ ਨੇਤਾ ਸਟੀਵਨਜ਼ ਨੇ ਦਲੀਲ ਦਿੱਤੀ ਕਿ ਸਿਰਫ਼ ਪਰਮਾਤਮਾ ਹੀ ਬੱਚੀ ਨੂੰ ਠੀਕ ਕਰ ਸਕਦਾ ਹੈ, ਕੋਈ ਦਵਾਈ ਜਾਂ ਇਲਾਜ ਨਹੀਂ। ਇਸ ਨੂੰ ਵੀ ਅਦਾਲਤ ਨੇ ਬੱਚੀ ਦੀ ਮੌਤ ਦਾ ਕਾਰਨ ਮੰਨਿਆ