ਕੈਨੇਡਾ: ਕੈਨੇਡਾ ‘ਚ ਸਿਆਸੀ ਫੇਰਬਦਲ ਜਾਰੀ ਹੈ, ਅਤੇ ਇਸ ਫੇਰਬਦਲ ਦਾ ਅਸਰ ਕੈਨੇਡਾ (Canada) ‘ਚ ਕੰਮ ਕਰ ਰਹੇ ਕਾਮਿਆਂ ‘ਤੇ ਪੈ ਸਕਦਾ ਹੈ। ਦਰਅਸਲ ਕੈਨੇਡਾ ‘ਚ 10 ਲੱਖ ਨੌਕਰੀਆਂ (Jobs)ਖਤਮ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਵਿਚੋਂ 5 ਲੱਖ ਨੌਕਰੀਆਂ (Jobs) ਇਕੱਲੇ ਉਨਟਾਰੀਓ (Ontario) ਵਿਚੋਂ ਖਤਮ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਐਲਬਰਟਾ (Alberta) ਸਭ ਤੋਂ ਵੱਧ ਪ੍ਰਭਾਵਤ ਹੋਣ ਵਾਲਾ ਦੂਜਾ ਸੂਬਾ ਦੱਸਿਆ ਜਾ ਰਿਹਾ ਹੈ ਅਤੇ ਇਸ ਮਗਰੋਂ ਤੀਸਰਾ ਨੰਬਰ ਬੀ.ਸੀ (BC) ਦਾ ਆਉਂਦਾ ਹੈ। ਮਿਲੀ ਜਾਣਕਾਰੀ ਮੁਤਾਬਕ ਡੌਨਲਡ ਟਰੰਪ ਦੇ ਸਹੁੰ ਚੁੱਕਣ ਮਗਰੋਂ ਲੱਗਣ ਵਾਲੇ ਟੈਕਸਾਂ ਦੇ ਅਸਰ ਦਾ ਜ਼ਿਕਰ ਕਰਦਿਆਂ ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ(Doug Ford) ਨੇ ਕਿਹਾ ਕਿ ਫੈਡਰਲ ਸਰਕਾਰ ਨੂੰ ਤਕੜੇ ਹੋ ਕੇ ਮੋੜਵਾਂ ਜਵਾਬ ਦੇਣਾ ਹੋਵੇਗਾ।
Canada ਨੇ Work Permit ਨਿਯਮਾਂ ‘ਚ ਕੀਤਾ ਬਦਲਾਅ, ਹਜ਼ਾਰਾਂ ਭਾਰਤੀ ਨੂੰ ਹੋਵੇਗਾ ਫਾਇਦਾ
ਫੋਰਡ ਨੇ ਕਿਹਾ ਕਿ ਕੈਨੇਡਾ ਵਿਚ ਨੌਕਰੀਆਂ ਖਤਮ ਹੋਣ ਦਾ ਅੰਕੜਾ ਟੈਕਸਾਂ ਰਾਹੀਂ ਸਿੱਧੇ ਤੌਰ ’ਤੇ ਪ੍ਰਭਾਵਤ ਹੋਣ ਵਾਲੇ ਖੇਤਰਾਂ ’ਤੇ ਨਿਰਭਰ ਕਰੇਗਾ। ਪਰ ਡਗ ਫ਼ੋਰਡ ਸਰਕਾਰ ਦਾ ਮੰਨਣਾ ਹੈ ਕਿ ਉਨਟਾਰੀਓ ਵਿਚ ਗਿਣਤੀ 4 ਲੱਖ 50 ਹਜ਼ਾਰ ਤੋਂ 5 ਲੱਖ ਦਰਮਿਆਨ ਹੋ ਸਕਦੀ ਹੈ। ਡੱਗ ਫੋਰਡ ਨੇ ਕਿਹਾ ਕਿ ਭਾਵੇਂ ਟਰੰਪ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੂੰ ਕੈਨੇਡੀਅਨ ਕਾਰਾਂ ਜਾਂ ਤੇਲ-ਗੈਸ ਦੀ ਕੋਈ ਜ਼ਰੂਰਤ ਨਹੀਂ ਹੈ, ਪਰ ਟਰੰਪ ਨੂੰ ਹੋਰਨਾਂ ਮੁਲਕਾਂ ਤੋਂ ਸਾਮਾਨ ਇੰਪੋਰਟ ਕਰਨਾ ਜ਼ਿਆਦਾ ਮਹਿੰਗਾ ਪਵੇਗਾ ਅਤੇ ਇਨ੍ਹਾਂ ਖੇਤਰਾਂ ਨਾਲ ਸਬੰਧਤ ਕਾਰੋਬਾਰੀ ਟਰੰਪ ਦੇ ਵਿਰੁੱਧ ਹੋ ਜਾਣਗੇ।
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਮਾਤਾ ਜੀ ਦਾ ਹੋਇਆ ਦੇਹਾਂਤ, ਆਸਟ੍ਰੇਲੀਆ ਤੋਂ ਸਿਆਸੀ ਆਗੂਆਂ ਨੇ ਡੁੰਘੇ ਦੁੱਖ ਦਾ ਕੀਤਾ ਪ੍ਰਗਟਾਵਾ
ਇਥੇ ਦਸਣਾ ਬਣਦਾ ਹੈ ਕਿ ਫੈਡਰਲ ਸਰਕਾਰ ਅਤੇ ਕਈ ਸੂਬਾ ਸਰਕਾਰਾਂ ਅਮਰੀਕਾ ਨੂੰ ਤੇਲ ਅਤੇ ਗੈਸ ਦੀ ਸਪਲਾਈ ਵਿਚ ਕਟੌਤੀ ਕੀਤੇ ਜਾਣ ’ਤੇ ਸਹਿਮਤ ਹਨ ਪਰ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਕੌਮੀ ਏਕਤਾ ਵਾਸਤੇ ਸੰਕਟ ਪੈਦਾ ਹੋਣ ਦੀ ਧਮਕੀ ਦੇ ਰਹੇ ਹਨ। ਐਲਬਰਟਾ ਦੀ ਪ੍ਰੀਮੀਅਰ ਇਸ ਮੁੱਦੇ ’ਤੇ ਵੱਖਰੀ ਸੁਰ ਅਲਾਪ ਰਹੇ ਹਨ ਜਿਨ੍ਹਾਂ ਵੱਲੋਂ ਹਾਲ ਹੀ ਫਲੋਰੀਡਾ ਜਾ ਕੇ ਡੌਨਲਡ ਟਰੰਪ ਨਾਲ ਮੁਲਾਕਾਤ ਵੀ ਕੀਤੀ ਗਈ ਸੀ।