Trump ਨੇ ਬਦਲਿਆ ਸਹੁੰ ਚੁੱਕ ਸਮਾਗਮ ਦਾ ਸਥਾਨ, 20 ਜਨਵਰੀ ਦੀ ਥਾਂ 21 ਨੂੰ ਹੋਵੇਗਾ ਸਮਾਗਮ

ਅਮਰੀਕਾ: ਦੁਨੀਆਂ ਭਰ ਦੀਆਂ ਨਜ਼ਰਾਂ ਅਮਰੀਕਾ (America) ‘ਤੇ ਟਿਕੀਆਂ ਹੋਈਆਂ ਨੇ ਕਿਉਂਕਿ 20 ਜਨਵਰੀ ਨੂੰ ਡੋਨਾਡਲ ਟਰੰਪ (Donald Trump) ਦੇ ਵੱਲੋਂ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੇ ਵਜੋਂ ਸਹੁੰ ਚੁੱਕਣ ਜਾ ਰਹੇ ਹਨ। ਪਰ ਮੌਸਮ ਵਿਭਾਗ ਦੇ ਵੱਲੋਂ ਠੰਡ ਨੂੰ ਲੈ ਕੇ ਜਾਰੀ ਕੀਤੇ ਗਏ ਅਲਰਟ (Alert) ਕਰਕੇ ਟਰੰਪ ਦੇ ਸਹੁੰ ਚੁੱਕ ਸਮਾਗਮ ਦੀ ਜਗ੍ਹਾ ਬਦਲ ਦਿੱਤੀ ਗਈ ਹੈ ਦਰਅਸਲ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸੋਹ ਚੁੱਕ ਸਮਾਗਮ 20 ਜਨਵਰੀ ਨੂੰ ਰੱਦ ਕਰ ਦਿੱਤਾ ਗਿਆ ਅਤੇ ਹੁਣ ਸੋਮਵਾਰ 21 ਜਨਵਰੀ ਨੂੰ ਅਮਰੀਕੀ ਕੈਪੀਟਲ ਦੇ ਅੰਦਰ ਹੋਵੇਗਾ ਨਾ ਕਿ ਕੜਾਕੇ ਦੀ ਠੰਡ ਕਰਕੇ ਖੁੱਲੇ ਦੇ ਵਿੱਚ। ਦੱਸ ਦਈਏ 40 ਸਾਲਾਂ ਦੇ ਵਿੱਚ ਇਹ ਪਹਿਲੀ ਵਾਰ ਹੋਵੇਗਾ ਜਦੋਂ ਕਿਸੇ ਅਮਰੀਕੀ ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਗਮ ਅੰਦਰ ਹੋਵੇਗਾ।

ਮਾਂ ਦੇ ਸਾਹਮਣੇ ਗੋਲ਼ੀਆਂ ਨਾਲ ਭੁਨਿੰਆ ਖਿਡਾਰੀ

ਜ਼ਿਕਰਯੋਗ ਹੈ ਕਿ ਡੋਨਾਲ ਟਰੰਪ ਨੇ ਆਪਣੇ ਸੋਸ਼ਲ ਪਲੇਟਫਾਰਮ ਉੱਤੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ- “ਦੇਸ਼ ਦੇ ਵਿੱਚ ਇੱਕ ਆਰਕਟਿਕ ਤੂਫਾਨ ਦੇ ਚੱਲਦੇ । ਮੈਂ ਨਹੀਂ ਚਾਹੁੰਦਾ ਕਿ ਲੋਕ ਕਿਸੇ ਵੀ ਤਰਹਾਂ ਪਰੇਸ਼ਾਨ ਹੋਣ ਜਾਂ ਜਖਮੀ ਹੋਣ ਇਸ ਲਈ ਮੈਂ ਪ੍ਰਾਰਥਨਾਵਾਂ ਅਤੇ ਹੋਰ ਭਾਸ਼ਣ ਤੋਂ ਇਲਾਵਾ ਉਦਘਾਟਨੀ ਭਾਸ਼ਣ ਸੰਯੁਕਤ ਰਾਜ ਅਮਰੀਕਾ ਕੈਪੀਟਲ ਰੋਟੁੰਡਾ ਵਿੱਚ ਦੇਣ ਦਾ ਆਦੇਸ਼ ਦਿੱਤਾ ਹੈ”। ਇਸ ਦੇ ਨਾਲ ਹੀ ਟਰੰਪ ਨੇ ਕਿਹਾ ਕਿ ਸਮਰਥਕ ਕੈਪੀਟਲ ਵਨ ਏਰੀਨਾ ਦੇ ਅੰਦਰ ਸਕਰੀਨਾਂ ਉੱਤੇ ਸਮਾਗਮ ਦੇਖ ਸਕਦੇ ਹਨ ਕੈਪੀਟਲ ਵਨ ਏਰੀਨਾ ਇੱਕ ਪੇਸ਼ੇਵਰ ਬਾਸਕਟ ਬਾਲ ਅਤੇ ਹਾਕੀ ਦਾ ਮੈਦਾਨ ਹੈ। ਜੋ ਵਾਸ਼ਿੰਗਟਨ ਦੇਸੀ ਦੇ ਡਾਊਨਟਾਊਨ ਦੇ ਵਿੱਚ ਸਥਿਤ ਹੈ ਅਤੇ ਜਿਸ ਵਿੱਚ 20 ਹਜਾਰ ਲੋਕ ਬੈਠ ਸਕਦੇ ਹਨ।

UK ਸਰਕਾਰ ਨੇ ਗਰੂਮਿੰਗ ਗੈਂਗ ਦੇ ਖਿਲਾਫ ਕੀਤਾ ਵੱਡਾ ਐਲਾਨ

ਇੱਥੇ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਰੋਨਾਲਡ ਰੀਗਨ ਨੇ ਵੀ ਠੰਡ ਕਾਰਨ ਸੌ ਚੁੱਕ ਸਮਾਗਮ ਦਾ ਸਥਾਨ ਬਦਲ ਦਿੱਤਾ ਸੀ। 1985 ਦੇ ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤਿ ਰੋਨਾਲਡ ਰੀਗਨ ਨੇ ਵੀ ਠੰਡ ਕਰਕੇ ਰੋ ਟੁੰਡਾ ਦੇ ਵਿੱਚ ਹੀ ਭਾਸ਼ਣ ਦਿੱਤਾ ਸੀ। ਜ਼ਿਕਰ ਉਹ ਕਹਿ ਕਿ ਪਹਿਲਾਂ ਇਹ ਸਮਾਰੋ ਅਮਰੀਕੀ ਕੈਪੀਟਲ ਦੇ ਬਾਹਰ ਨੈਸ਼ਨਲ ਮਾਲ ਦੇ ਵਿੱਚ ਹੋਣਾ ਸੀ। ਪਰ ਸੋਮਵਾਰ ਨੂੰ ਵਾਸ਼ਿੰਗਟਨ ਦੇ ਵਿੱਚ ਟਰੰਪ ਦੇ ਸੌ ਚੁੱਕ ਸਮਾਗਮ ਸਮੇਂ ਤਾਪਮਾਨ ਮਾਈਨਸ ਡਿਗਰੀ ਸੈਲਸੀਅਸ ਦੇ ਆਸ ਪਾਸ ਰਹਿਣ ਦੀ ਭਵਿੱਖ ਬਾਣੀ ਵੀ ਕੀਤੀ ਗਈ ਹੈ। ਇਸ ਦੌਰਾਨ ਠੰਡੀਆਂ ਹਵਾਵਾਂ ਲੋਕਾਂ ਨੂੰ ਪਰੇਸ਼ਾਨ ਕਰ ਸਕਦੀਆਂ ਹਨ ਜਿਸ ਕਾਰਨ ਟੈਂਪ ਦੇ ਵੱਲੋਂ ਹੁਣ ਆਪਣੇ ਸੋਹ ਚੁੱਕ ਸਮਾਗਮ ਦੇ ਸਥਾਨ ਦੀ ਜਗ੍ਹਾ ਬਦਲ ਦਿੱਤੀ ਗਈ ਹੈ।