ਡੌਂਕੀ ਲਗਾਉਣ ਵਾਲਿਆਂ ਨੂੰ ਝਟਕਾ, ਸਹੁੰ ਚੁੱਕਦੇ ਹੀ ਟਰੰਪ ਨੇ ਹਜ਼ਾਰਾਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੀਤਾ ਡਿਪੋਰਟ

ਅਮਰੀਕਾ : ਅਮਰੀਕਾ ਦੇ ਵਿੱਚ ਗੈਰਪ੍ਰਵਾਸ ਨੂੰ ਲੈ ਕੇ ਬੀਤੇ ਲੰਬੇ ਸਮੇਂ ਤੋਂ ਚੱਲ ਰਹੀਆਂ ਚਰਚਾਵਾਂ ‘ਤੇ ਅੱਜ ਉਸ ਵੇਲੇ ਵਿਰਾਮ ਲੱਗ ਗਿਆ, ਜੱਦ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਹੁੰ ਚੁੱਕਣ ਤੋਂ ਤੁਰੰਤ ਬਾਅਦ ਹੀ ਅਮਰੀਕਾ ਵਿਚ ਗੈਰ ਕਾਨੂੰਨੀ ਪ੍ਰਵਾਸੀਆਂ ਨਿਕਾਲਾ ਦੇਣ ਲਈ ਇੱਕ ਬਿੱਲ ਪਾਸ ਕਰ ਦਿੱਤਾ। ਜਾਣਕਾਰੀ ਮੁਤਾਬਕ ਸੈਨੇਟ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਲਈ ਬਿੱਲ ਪਾਸ ਕਰ ਦਿੱਤਾ ਹੈ। ਇਹ ਬਿੱਲ ਸੰਘੀ ਅਧਿਕਾਰੀਆਂ ਨੂੰ ਚੋਰੀ ਅਤੇ ਹਿੰਸਕ ਅਪਰਾਧਾਂ ਦੇ ਦੋਸ਼ੀ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲੈਣ ਦੀ ਆਗਿਆ ਦੇਵੇਗਾ, ਅਤੇ ਰਾਸ਼ਟਰਪਤੀ ਟਰੰਪ ਦੇ ਦਸਤਖ਼ਤ ਤੋਂ ਬਾਅਦ ਇਹ ਬਿੱਲ ਕਾਨੂੰਨ ਬਣ ਜਾਵੇਗਾ।

SOCIAL MEDIA ‘ਤੇ ਛਾਏ TRUMP, ਸਹੁੰ ਚੁੱਕਣ ਤੋਂ ਪਹਿਲਾਂ ਖੁਸ਼ੀ ‘ਚ DANCE ਕਰਦੇ ਨਜ਼ਰ ਆਏ TRUMP

ਦੱਸਣਯੋਗ ਹੈ ਕਿ ਟਰੰਪ ਚੋਣ ਜਿੱਤਣ ਤੋਂ ਬਾਅਦ ਹੀ ਅਮਰੀਕਾ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਦੀ ਗੱਲ ਕਰਦੇ ਆ ਰਹੇ ਸਨ। ਜਿਸ ਤਹਿਤ ਅਮਰੀਕੀ ਸੈਨੇਟ ਨੇ ਰਾਸ਼ਟਰਪਤੀ ਦੇ ਸਹੁੰ ਚੁੱਕਣ ਤੋਂ ਤੁਰੰਤ ਬਾਅਦ ਗੈਰ-ਕਾਨੂੰਨੀ ਇਮੀਗ੍ਰੇਸ਼ਨ ‘ਤੇ 64-35 ਵੋਟਾਂ ਨਾਲ ਬਿੱਲ ਪਾਸ ਕੀਤਾ ਗਿਆ। ਇਸ ਬਿੱਲ ਨੂੰ ਲੈਕਨ ਰਾਈਲੀ ਐਕਟ ਦਾ ਨਾਮ ਦਿੱਤਾ ਗਿਆ ਹੈ। ਟੇਰੰਪ ਨੇ ਕਿਹਾ ਕਿ ਉਹ ਇੱਕ ਜਾਂ ਦੋ ਹਫਤਿਆਂ ਵਿੱਚ ਬਿੱਲ ‘ਤੇ ਦਸਤਖ਼ਤ ਕਰ ਦੇਣਗੇ। ਉਨ੍ਹਾਂ ਕਿਹਾ ਕਿ ਅਸੀਂ ਲੱਖਾਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੀ ਪ੍ਰਕਿਿਰਆ ਤੁਰੰਤ ਸ਼ੁਰੂ ਕਰਾਂਗੇ।

Kangana Ranaut ਦੀ ਫਿਲਮ “Emergency”ਦਾ UK ‘ਚ ਹੋਇਆ ਵਿਰੋਧ, ਦੰਗੇ ਜਿਹਾ ਬਣਿਆ ਮਾਹੌਲ!

ਯੂ.ਐਸ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਦਾ ਅੰਦਾਜ਼ਾ ਹੈ ਕਿ ਬਿੱਲ ਨੂੰ ਲਾਗੂ ਕਰਨ ਲਈ ਉਸਨੂੰ ਨਜ਼ਰਬੰਦਾਂ ਦੀ ਗਿਣਤੀ ਤਿੰਨ ਗੁਣਾ ਕਰਨ ਦੀ ਲੋੜ ਹੋਵੇਗੀ। ਇਸ ਦੌਰਾਨ ਵਾਸ਼ਿੰਗਟਨ ਸੈਨੇਟਰ ਪੈਟੀ ਮਰੇ ਦਾ ਕਹਿਣਾ ਹੈ ਕਿ ਇੱਕ ਬਿੱਲ ‘ਤੇ ਵਧੇਰੇ ਪੈਸਾ ਖਰਚ ਕੀਤਾ ਜਾ ਰਿਹਾ ਹੈ ਜੋ ਹਫੜਾ-ਦਫੜੀ ਪੈਦਾ ਕਰੇਗਾ। ਕਾਨੂੰਨੀ ਪ੍ਰਵਾਸੀਆਂ ਨੂੰ ਸਜ਼ਾ ਦੇਵੇਗਾ ਅਤੇ ਅਮਰੀਕਾ ਵਿੱਚ ਸਹੀ ਪ੍ਰਕਿਿਰਆ ਨੂੰ ਕਮਜ਼ੋਰ ਕਰੇਗਾ।