Trump ਨੇ ਸੈਂਕੜੇ ਵਿਦਿਆਰਥੀਆਂ ਨੂੰ ਸੈਲਫ ਡਿਪੋਰਟ ਹੋਣ ਦਾ ਦਿੱਤਾ ਹੁਕਮ

America News ; ਵਿਦੇਸ਼ੀ ਨਾਗਰਿਕਾਂ ਖ਼ਿਲਾਫ਼ ਅਮਰੀਕਾ ਦੀ ਟਰੰਪ (Trump) ਸਰਕਾਰ ਲਗਾਤਾਰ ਸਖ਼ਤ ਰਵੱਈਆ ਅਪਣਾਉਂਦੀ ਜਾ ਰਹੀ ਹੈ। ਇਸੇ ਤਹਿਤ ਹੁਣ ਇਕ ਹੋਰ ਸਖ਼ਤ ਫਰਮਾਨ ਜਾਰੀ ਕਰਦਿਆਂ ਟਰੰਪ ਸਰਕਾਰ ਨੇ ਸੈਂਕੜੇ ਵਿਦੇਸ਼ੀ ਵਿਦਿਆਰਥੀਆਂ (Students)  ਨੂੰ ਸੈਲਫ਼ ਡਿਪੋਰਟ ਹੋਣ ਦਾ ਫ਼ੈਸਲਾ ਸੁਣਾ ਦਿੱਤਾ ਹੈ। ਜਾਣਕਾਰੀ ਅਨੁਸਾਰ ਅਮਰੀਕਾ ਦੇ ਵਿਦੇਸ਼ੀ ਵਿਭਾਗ ਨੇ ਅਮਰੀਕਾ ‘ਚ ਪੜ੍ਹ ਰਹੇ ਕਰੀਬ 300 ਵਿਦਿਆਰਥੀਆਂ ਨੂੰ E-Mail ਭੇਜ ਕੇ ਦੇਸ਼ ਛੱਡਣ ਦਾ ਫਰਮਾਨ ਸੁਣਾਇਆ ਹੈ। ਇਹ ਕਾਰਵਾਈ ਉਨ੍ਹਾਂ ਵਿਦਿਆਰਥੀਆਂ ਖ਼ਿਲਾਫ਼ ਕੀਤੀ ਗਈ ਹੈ, ਜੋ ਕਿ ਹਮਾਸ ਜਾਂ ਕਿਸੇ ਹੋਰ ਅੱਤਵਾਦੀ ਸੰਗਠਨ ਦਾ ਸਮਰਥਨ ਕਰਦੇ ਪਾਏ ਗਏ ਹਨ। ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਵਿਦਿਆਰਥੀਆਂ ਦੇ ਐੱਫ.1 ਵੀਜ਼ੇ ਰੱਦ ਕਰ ਦਿੱਤੇ ਹਨ। ਅਮਰੀਕਾ (America)  ਵਿੱਚ ਪੜ੍ਹ ਰਹੇ ਸੈਂਕੜੇ ਵਿਦੇਸ਼ੀ ਵਿਦਿਆਰਥੀਆਂ ਨੂੰ ਆਪਣੇ ਆਪ ਦੇਸ਼ ਛੱਡਣ ਲਈ ਈ-ਮੇਲ ਭੇਜੀਆਂ ਗਈਆਂ ਹਨ। ਇਹ ਈ-ਮੇਲ ਅਮਰੀਕੀ ਵਿਦੇਸ਼ ਵਿਭਾਗ ਵਲੋਂ ਭੇਜੀਆਂ ਗਈਆਂ ਹਨ। ਜਿਨ੍ਹਾਂ ਵਿਦਿਆਰਥੀਆਂ ਦੇ ਐਫ-1 ਵੀਜ਼ਾ ਨੂੰ ਕੈਂਪਸ ਐਕਟੀਵਿਜ਼ਮ ਕਾਰਨ ਰੱਦ ਕਰ ਦਿੱਤਾ ਗਿਆ, ਉਨ੍ਹਾਂ ਨੂੰ ਇਹ ਚੇਤਾਵਨੀ ਭਰੇ ਈ-ਮੇਲ ਭੇਜੇ ਗਏ ਹਨ। ਇਨ੍ਹਾਂ ਈ-ਮੇਲਾਂ ਵਿੱਚ ਵਿਦਿਆਰਥੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹ ਅਮਰੀਕਾ ਵਿੱਚ ਬਿਨਾ ਵੈਧ ਇਮੀਗ੍ਰੇਸ਼ਨ (Immigration) ਸਟੇਟਸ ਰਹਿੰਦੇ ਹਨ, ਤਾਂ ਉਨ੍ਹਾਂ ਨੂੰ ਜੁਰਮਾਨਾ, ਹਿਰਾਸਤ ਜਾਂ ਨਿਰਵਾਸਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ : ਕੈਨੇਡਾ ਸਰਕਾਰ ਦੀ ਬਜ਼ੁਰਗਾਂ ਨੂੰ ਵੱਡੀ ਸੌਗਾਤ, ਅੱਜ ਤੋਂ ਸ਼ੁਰੂ ਹੋਏ OAS ਅਤੇ CPP ਭੁਗਤਾਨ

ਟਰੰਪ ਪ੍ਰਸ਼ਾਸਨ ਦੀ ਇਹ ਕਾਰਵਾਈ ਸਿਰਫ਼ ਉਨ੍ਹਾਂ ਵਿਦਿਆਰਥੀਆਂ ਤੱਕ ਸੀਮਿਤ ਨਹੀਂ ਹੈ, ਜਿਨ੍ਹਾਂ ਨੇ ਕੈਂਪਸ ਐਕਟੀਵਿਜ਼ਮ ‘ਚ ਹਿੱਸਾ ਲਿਆ, ਬਲਕਿ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਇਹ ਈ-ਮੇਲ ਮਿਲ ਰਹੀਆਂ ਹਨ, ਜਿਨ੍ਹਾਂ ਨੇ ਕਿਸੇ ਵੀ ਤਰੀਕੇ ਨਾਲ ‘ਰਾਸ਼ਟਰ-ਵਿਰੋਧੀ’ ਪੋਸਟ ਸ਼ੇਅਰ ਜਾਂ ਲਾਈਕ ਕੀਤੀ ਹੋਵੇਗੀ। ਅਮਰੀਕਾ ਦੇ ਵਿਦੇਸ਼ ਮੰਤਰੀ ਰੁਬਿਓ ਨੇ ਵੀਰਵਾਰ ਨੂੰ ਗੁਯਾਨਾ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ, “ਇਸ ਵੇਲੇ ਅਜਿਹੇ ਵਿਦਿਆਰਥੀਆਂ ਦੀ ਗਿਣਤੀ 300 ਤੋਂ ਕੁਝ ਵੱਧ ਹੋ ਸਕਦੀ ਹੈ। ਜਦ ਵੀ ਮੈਨੂੰ ਅਜਿਹੇ ‘ਪਾਗਲ’ ਮਿਲਦੇ ਹਨ, ਮੈਂ ਉਨ੍ਹਾਂ ਦਾ ਵੀਜ਼ਾ ਖੋ ਲੈਂਦਾ ਹਾਂ।” ਉਨ੍ਹਾਂ ਅੱਗੇ ਕਿਹਾ, “ਦੁਨੀਆ ਦੇ ਹਰ ਦੇਸ਼ ਨੂੰ ਇਹ ਤੈਅ ਕਰਨ ਦਾ ਹੱਕ ਹੈ ਕਿ ਉਨ੍ਹਾਂ ਦੀ ਧਰਤੀ ‘ਤੇ ਕੌਣ ਆ ਸਕਦਾ ਹੈ ਅਤੇ ਕੌਣ ਨਹੀਂ।” ਰੁਬਿਓ ਦੇ ਦਫ਼ਤਰ ਨੇ ਹਾਲ ਹੀ ਵਿੱਚ “ਕੈਚ ਐਂਡ ਰਿਵੋਕ” ਨਾਂ ਦਾ ਇੱਕ ਏਆਈ-ਸੰਚਾਲਿਤ ਐਪ ਵੀ ਲਾਂਚ ਕੀਤਾ ਹੈ, ਜਿਸਦਾ ਉਦੇਸ਼ ਉਹਨਾਂ ਵਿਿਦਆਰਥੀਆਂ ਨੂੰ ਖੋਜਣਾ ਅਤੇ ਉਨ੍ਹਾਂ ਦੇ ਵੀਜ਼ੇ ਰੱਦ ਕਰਨਾ ਹੈ, ਜੋ ਹਮਾਸ ਜਾਂ ਹੋਰ ਘੋਸ਼ਿਤ ਆਤੰਕਵਾਦੀ ਸੰਗਠਨਾਂ ਦਾ ਸਮਰਥਨ ਕਰ ਰਹੇ ਹਨ। ਵਿਦੇਸ਼ ਵਿਭਾਗ ਨਵੇਂ ਵਿਦਿਆਰਥੀ ਆਵੇਦਨਾਂ ਦੀ ਵੀ ਗਹਿਰੀ ਜਾਂਚ ਕਰ ਰਿਹਾ ਹੈ।

ਇਹ ਵੀ ਪੜ੍ਹੋ : NDP ਲੀਡਰ Jagmeet Singh ਨੇ ਠੋਕੀ ਜਿੱਤ ਦੀ ਦਾਅਵੇਦਾਰੀ

ਇਥੇ ਦੱਸਣਾ ਬਣਦਾ ਹੈ ਕਿ ਈ-ਮੇਲ ਵਿੱਚ ਵਿਦਿਆਰਥੀਆਂ ਨੂੰ ਇੱਕ ਐਪ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਦੇਸ਼ ਨਿਕਾਲਾ ਕਰਨ ਲਈ ਕਿਹਾ ਗਿਆ ਹੈ। ਇਹ ਐਪ ਟਰੰਪ ਪ੍ਰਸ਼ਾਸਨ ਵੱਲੋਂ 10 ਮਾਰਚ ਨੂੰ ਲਾਂਚ ਕੀਤਾ ਗਿਆ ਸੀ। ਈ-ਮੇਲ ਵਿੱਚ ਵਿਿਦਆਰਥੀਆਂ ਨੂੰ ਦੱਸਿਆ ਗਿਆ ਕਿ “ਤੁਹਾਡੇ ਵੀਜ਼ੇ ਜਾਰੀ ਹੋਣ ਤੋਂ ਬਾਅਦ ਹੋਰ ਜਾਣਕਾਰੀ ਮਿਲੀ ਹੈ, ਜਿਸਦੇ ਆਧਾਰ ‘ਤੇ ਤੁਹਾਡਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ।” ਈ-ਮੇਲ ਵਿੱਚ ਵੀਜ਼ਾ ਸਮਾਪਤੀ ਦੀ ਤਾਰੀਖ ਵੀ ਲਿਖੀ ਹੋਈ ਹੈ। ਨਾਲ ਹੀ ਵਿਦਿਆਰਥੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹ ਇਸ ਤੋਂ ਬਾਅਦ ਵੀ ਅਮਰੀਕਾ ਵਿੱਚ ਰਹਿੰਦੇ ਹਨ, ਤਾਂ ਉਨ੍ਹਾਂ ਨੂੰ ਜੁਰਮਾਨਾ, ਹਿਰਾਸਤ ਅਤੇ ਦੇਸ਼ ਨਿਕਾਲਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦਈਏ ਕਿ ਇਕ ਰਿਪੋਰਟ ਦੇ ਅਨੁਸਾਰ ਸਾਲ 2023-24 ਦੌਰਾਨ ਕੁੱਲ 11 ਲੱਖ ਵਿਦੇਸ਼ੀ ਵਿਦਿਆਰਥੀ ਅਮਰੀਕਾ ‘ਚ ਪੜ੍ਹ ਰਹੇ ਹਨ, ਜਿਨ੍ਹਾਂ ‘ਚੋਂ 3.31 ਲੱਖ ਭਾਰਤੀ ਹਨ। ਹੁਣ ਜਿਨ੍ਹਾਂ 300 ਵਿਦੇਸ਼ੀ ਵਿਦਿਆਰਥੀਆਂ ਦੇ ਵੀਜ਼ੇ ਅੱਤਵਾਦੀ ਸੰਗਠਨਾਂ ਦਾ ਸਮਰਥਨ ਕਰਨ ਕਾਰਨ ਰੱਦ ਕੀਤੇ ਗਏ ਹਨ, ਹਾਂਲਾਕਿ ਉਨ੍ਹਾਂ ਦੀ ਗਿਣਤੀ ਆਉਣ ਵਾਲੇ ਦਿਨਾਂ ‘ਚ ਵਧ ਵੀ ਸਕਦੀ ਹੈ, ਕਿਉਂਕਿ ਕੈਚ ਐਂਡ ਰਿਵੋਕ ਐਪ ਰਾਹੀਂ ਇਹ ਕਾਰਵਾਈ ਅੱਗੇ ਵੀ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।