Trump ਅਗਲੇ ਹਫ਼ਤੇ ਤੋਂ ਕੈਨੇਡੀਅਨ ਸਮਾਨ ‘ਤੇ ਲਗਾਵੇਗਾ 25% ਟੈਰਿਫ

America News : ਰਾਸ਼ਟਰਪਤੀ ਬਣਨ ਤੋਂ ਬਾਅਦ ਡੋਨਾਲਡ ਟਰੰਪ ਵਲੋਂ ਟੈਰਿਫ ਲਗਾਉਣ ਦਾ ਮਾਮਲਾ ਕਾਫੀ ਜ਼ਿਆਦਾ ਭਖਿਆ ਹੋਇਆ ਹੈ। ਜਿੱਥੇ ਟਰੰਪ ਨੇ ਪਿਛਲੇ ਮਹੀਨੇ ਕੈਨੇਡਾ ਅਤੇ ਮੈਕਸੀਕੋ ਨੂੰ ਟੈਰਿਫ ‘ਤੇ ਇਕ ਮਹੀਨੇ ਦੀ ਰਾਹਤ ਦੇ ਦਿੱਤੀ ਸੀ ਤਾਂ ਉਥੇ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਟਰੰਪ ਦਾ ਕਹਿਣਾ ਹੈ ਕਿ ਉਹ ਇੱਕ ਮਹੀਨੇ ਦੇ ਵਿਰਾਮ ਤੋਂ ਬਾਅਦ ਅਗਲੇ ਹਫ਼ਤੇ ਕੈਨੇਡੀਅਨ ਸਮਾਨ ‘ਤੇ 25% ਟੈਰਿਫ ਲਗਾਉਣਗੇ।ਟਰੰਪ ਨੇ ਕਿਹਾ ਕਿ ਇਨ੍ਹਾਂ ਦੇਸ਼ਾਂ ਨੇ ਬਹੁਤ ਲੰਬੇ ਸਮੇਂ ਤੋਂ ਅਮਰੀਕਾ ਨੂੰ ਧੋਖਾ ਦਿੱਤਾ ਹੈ ਅਤੇ ਹੁਣ ਇਸਨੂੰ ਰੋਕਣ ਦਾ ਸਮਾਂ ਆ ਗਿਆ ਹੈ।

ਇਹ ਵੀ ਪੜ੍ਹੋ :    ਡੈਲਟਾ ਏਅਰਲਾਈਨਜ਼ ਯਾਤਰੀਆਂ ਨੂੰ ਦਵੇਗਾ 26-26 ਲੱਖ ਰੁਪਏ ਦਾ ਮੁਆਵਜ਼ਾ

ਡੋਨਾਲਡ ਟਰੰਪ ਵਲੋਂ ਕੈਨੇਡਾ ਅਤੇ ਮੈਕਸੀਕੋ ‘ਤੇ ਟੈਰਿਫ ਲਗਾਉਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਟਰੰਪ ਵਲੋਂ ਮੈਕਸੀਕੋ ਅਤੇ ਕੈਨੇਡਾ ਨੂੰ ਇੱਕ ਮਹੀਨੇ ਦੀ ਟੈਕਸ ਤੋਂ ਨਿਜਾਤ ਦੇਣ ਤੋਂ ਬਾਅਦ ਹੁਣ ਮੁੜ ਟੈਕਸ ਲਗਾਉਣ ਦੀ ਗੱਲ ਆਖੀ ਹੈ।ਫਰਾਂਸ ਦੇ ਰਾਸ਼ਟਰਪਤੀ ਨਾਲ ਇੱਕ ਪ੍ਰੈਸ ਕਾਨਫਰੰਸ ਦੌਰਾਨ ਟਰੰਪ ਨੇ ਕਿਹਾ ਕਿ ਕੈਨੇਡਾ ਅਤੇ ਮੈਕਸੀਕੋ ‘ਤੇ ਟੈਰਿਫ ਲਗਾਉਣ ਦੀ ਅਗਲੇ ਹਫ਼ਤੇ ਦੀ ਸਮਾਂ ਸੀਮਾ ‘ਸਮਾਂ-ਸਾਰਣੀ ਅਨੁਸਾਰ’ ਹੈ, ਆਪਣੇ ਦਾਅਵੇ ਨੂੰ ਦੁਹਰਾਉਂਦੇ ਹੋਏ ਕਿ ਅਮਰੀਕਾ ਦਾ ‘ਕਈ ਸਾਲਾਂ ਤੋਂ’ ਫਾਇਦਾ ਉਠਾਇਆ ਜਾ ਰਿਹਾ ਹੈ, ਅਤੇ ਇਸ ਕਾਰਨ ਹੁਣ ਟਰੰਪ ਨੇ ਕਿਹਾ ਕਿ ਉਨ੍ਹਾਂ ਵਲੋਂ ਟੈਰਿਫਾਂ ਨੂੰ ਲਾਗੂ ਕਰਨ ਦਾ ਕੰਮ “ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਹ ਇੱਕ ਦੁਰਵਿਵਹਾਰ ਹੈ ਜੋ ਕਈ ਸਾਲਾਂ ਤੋਂ ਹੁੰਦਾ ਆ ਰਿਹਾ ਹੈ। ਟੈਰਿਫ ਅੱਗੇ ਵਧਣਗੇ, ਅਤੇ ਅਸੀਂ ਟੈਰਿਫ ਲਈ ਲਗਾਉਣ ਦੀ ਪੂਰੀ ਤਿਆਰੀ ‘ਚ ਹਾਂ।

ਇਹ ਵੀ ਪੜ੍ਹੋ :    ਕੈਨੇਡਾ ਸਰਕਾਰ ਨੇ ਭਾਰਤੀਆਂ ਨੂੰ 1.89 ਲੱਖ ਸਟੱਡੀ ਵੀਜ਼ੇ ਕੀਤੇ ਜਾਰੀ

ਇੱਥੇ ਦੱਸਣਾ ਬਣਦਾ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ, ਟਰੰਪ ਨੇ ਕੈਨੇਡੀਅਨ ਸਾਮਾਨਾਂ ‘ਤੇ 25 ਪ੍ਰਤੀਸ਼ਤ ਦਾ ਵਿਨਾਸ਼ਕਾਰੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ। ਇੱਥੋਂ ਤੱਕ ਕਿ ਇਸ ਸ਼ਾਸਨ ਨੂੰ ਲਾਗੂ ਕਰਨ ਲਈ ਇੱਕ ਕਾਰਜਕਾਰੀ ਆਦੇਸ਼ ਵੀ ਜਾਰੀ ਕੀਤਾ ਗਿਆ ਸੀ, ਅਤੇ ਹੁਣ, ਟਰੰਪ ਨੇ ਸੰਕੇਤ ਦਿੱਤਾ ਕਿ ਸਰਹੱਦ ‘ਤੇ ਅਰਥਪੂਰਨ ਸੁਧਾਰ ਦੇ ਬਾਵਜੂਦ ਯੋਜਨਾ ਅਨੁਸਾਰ 4 ਮਾਰਚ ਦੇ ਆਸਪਾਸ ਰੋਕ ਹਟਾ ਦਿੱਤੀ ਜਾਵੇਗੀ, ਫੜੇ ਗਏ ਪ੍ਰਵਾਸੀਆਂ ਦੀ ਗਿਣਤੀ ਅਤੇ ਜ਼ਬਤ ਕੀਤੀਆਂ ਗਈਆਂ ਨਸ਼ੀਲੀਆਂ ਦਵਾਈਆਂ ਦੀ ਮਾਤਰਾ ਘਟ ਰਹੀ ਹੈ। ਜਿਸ ਕਾਰਨ “ਸਾਡਾ ਦੇਸ਼ ਦੁਬਾਰਾ ਬਹੁਤ ਜ਼ਿਆਦਾ ਤਰਲ ਅਤੇ ਅਮੀਰ ਹੋਵੇਗਾ।”