Trump ਦੀ ਇਮੀਗ੍ਰੇਸ਼ਨ ਜੱਜਾਂ ‘ਤੇ ਵੱਡੀ ਕਾਰਵਾਈ, ਸਹੁੰ ਚੁੱਕਣ ਤੋਂ ਪਹਿਲਾ ਜਾਰੀ ਕੀਤਾ Notice

America News : ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਲੋਂ ਅਮਰੀਕਾ ਦੇ ਵਿੱਚ ਵੱਡੇ-ਵੱਡੇ ਬਦਲਾਅ ਕੀਤੇ ਜਾ ਰਹੇ ਹਨ। ਖ਼ਾਸ ਕਰਕੇ ਇਮੀਗ੍ਰੇਸ਼ਨ ਨੂੰ ਲੈ ਕੇ। ਜਿੱਥੇ ਅਮਰੀਕਾ ਵਲੋਂ ਪਹਿਲਾਂ ਗੈਰ-ਕਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰ ਵਾਪਿਸ ਭਾਰਤ ਭੇਜਿਆ ਗਿਆ ਹੈ ਤਾਂ ਉਥੇ ਹੀ ਹੁਣ ਡੋਨਾਲਡ ਟਰੰਪ ਦੇ ਵਲੋਂ ਇੱਕ ਹੋਰ ਵੱਡਾ ਕਦਮ ਚੁੱਕਦੇ ਹੋਏ ਇਮੀਗ੍ਰੇਸ਼ਨ ਜੱਜਾਂ ‘ਤੇ ਨਿਕੇਲ ਕੱਸੀ ਜਾ ਰਹੀ ਹੈ, ਅਤੇ ਉਨ੍ਹਾਂ ਖਿਲਾਫ ਵੀ ਸਖ਼ਤ ਐਕਸ਼ਨ ਲਿਆ ਜਾ ਰਿਹਾ ਹੈ। ਦਰਅਸਲ ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਨੇ ਬਿਨਾਂ ਕਿਸੇ ਸਪੱਸ਼ਟੀਕਰਨ ਦੇ ਹੁਣ 20 ਇਮੀਗ੍ਰੇਸ਼ਨ ਜੱਜਾਂ ਨੂੰ ਬਰਖਾਸਤ ਕਰ ਦਿੱਤਾ।

ਇਹ ਵੀ ਪੜ੍ਹੋ : Punjab ‘ਚ ਮਿਲਿਆ ਕੈਨੇਡਾ ਦਾ 400 ਕਿਲੋ ਸੋਨਾ! ਪੁਲਿਸ ਨੂੰ ਪਈਆਂ ਭਾਜੜਾ

ਡੋਨਾਲਡ ਟਰੰਪ ਦੇ ਵਲੋਂ ਇਮੀਗ੍ਰਾਂਟਸ ਦੇ ਮੁੱਦੇ ਨੂੰ ਲੈਕੇ ਅਮਰੀਕੀ ਸਿਆਸਤ ‘ਚ ਹਲਚਲ ਵੇਖਣ ਨੂੰ ਮਿਲ ਰਹੀ ਹੈ। ਦਰਅਸਲ ਸੰਘੀ ਸਰਕਾਰ ਦੇ ਆਕਾਰ ਨੂੰ ਘਟਾਉਣ ਦੀਆਂ ਵੱਡੀਆਂ ਚਾਲਾਂ ਦੇ ਵਿਚਕਾਰ, ਇੱਕ ਯੂਨੀਅਨ ਅਧਿਕਾਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਟਰੰਪ ਪ੍ਰਸ਼ਾਸਨ ਨੇ ਬਿਨਾਂ ਕਿਸੇ ਸਪੱਸ਼ਟੀਕਰਨ ਦੇ 20 ਇਮੀਗ੍ਰੇਸ਼ਨ ਜੱਜਾਂ ਨੂੰ ਬਰਖਾਸਤ ਕਰਿਆ ਹੈ। ਸੰਘੀ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੇ ਇੰਟਰਨੈਸ਼ਨਲ ਫੈਡਰੇਸ਼ਨ ਆਫ ਪ੍ਰੋਫੈਸ਼ਨਲ ਐਂਡ ਟੈਕਨੀਕਲ ਇੰਜੀਨੀਅਰਜ਼ ਦੇ ਪ੍ਰਧਾਨ ਮੈਥਿਊ ਬਿਗਸ ਨੇ ਕਿਹਾ ਕਿ ਜਿਹੜੇ 13 ਜੱਜਾਂ ਨੇ ਅਜੇ ਸਹੁੰ ਨਹੀਂ ਚੁੱਕੀ ਸੀ ਅਤੇ ਪੰਜ ਸਹਾਇਕ ਮੁੱਖ ਇਮੀਗ੍ਰੇਸ਼ਨ ਜੱਜਾਂ ਨੂੰ ਬਿਨਾਂ ਕਿਸੇ ਨੋਟਿਸ ਦੇ ਬਰਖਾਸਤ ਕਰ ਦਿੱਤਾ ਗਿਆ ਅਤੇ ਇਸੇ ਤਰ੍ਹਾਂ ਪਿਛਲੇ ਹਫ਼ਤੇ ਦੋ ਹੋਰ ਜੱਜਾਂ ਨੂੰ ਵੀ ਇਸੇ ਤਰ੍ਹਾਂ ਦੇ ਹਾਲਾਤਾਂ ਵਿੱਚ ਬਰਖਾਸਤ ਕਰ ਦਿੱਤਾ ਗਿਆ ਸੀ। ਹਾਂਲਾਕਿ ਇਹ ਸਪੱਸ਼ਟ ਨਹੀਂ ਸੀ ਕਿ ਉਨ੍ਹਾਂ ਨੂੰ ਬਦਲਿਆ ਜਾਵੇਗਾ ਜਾਂ ਨਹੀਂ।

ਇਹ ਵੀ ਪੜ੍ਹੋ : ਅਮਰੀਕਾ ਤੇ ਜਰਮਨੀ ਵਿਚਾਲੇ ਦੋ-ਟੁੱਕ

ਦੱਸ ਦਈਏ ਕਿ ਅਦਾਲਤਾਂ ਨੂੰ ਚਲਾਉਂਣ ਵਾਲੇ ਅਮਰੀਕੀ ਨਿਆਂ ਵਿਭਾਗ ਦੇ ਇਮੀਗ੍ਰੇਸ਼ਨ ਸਮੀਖਿਆ ਲਈ ਕਾਰਜਕਾਰੀ ਦਫ਼ਤਰ ਹੈ ਜੋ ਲਗਭਗ ਆਪਣੇ 700 ਜੱਜਾਂ ਦੀ ਨਿਗਰਾਨੀ ਕਰਦਾ ਹੈ। ਉਸ ਨੇ ਸ਼ਨੀਵਾਰ ਨੂੰ ਟਿੱਪਣੀ ਲਈ ਬੇਨਤੀ ਦਾ ਤੁਰੰਤ ਜਵਾਬ ਨਹੀਂ ਦਿੱਤਾ। ਇਸ ਤੋਂ ਇਲਾਵਾ ਸਾਈਰਾਕਿਊਜ਼ ਯੂਨੀਵਰਸਿਟੀ ਦੇ ਟ੍ਰਾਂਜੈਕਸ਼ਨਲ ਰਿਕਾਰਡਜ਼ ਐਕਸੈਸ ਕਲੀਅਰਿੰਗਹਾਊਸ ਦੇ ਅਨੁਸਾਰ, ਇਮੀਗ੍ਰੇਸ਼ਨ ਅਦਾਲਤਾਂ 3.7 ਮਿਲੀਅਨ ਤੋਂ ਵੱਧ ਕੇਸਾਂ ਨਾਲ ਫਸੀਆਂ ਹੋਈਆਂ ਹਨ, ਅਤੇ ਸ਼ਰਣ ਦੇ ਮਾਮਲਿਆਂ ਦਾ ਫੈਸਲਾ ਕਰਨ ਵਿੱਚ ਕਈ ਸਾਲ ਲੱਗ ਜਾਂਦੇ ਹਨ। ਹੋਰ ਜੱਜਾਂ ਅਤੇ ਸਹਾਇਤਾ ਸਟਾਫ ਲਈ ਰਾਜਨੀਤਿਕ ਸਪੈਕਟ੍ਰਮ ਵਿੱਚ ਸਮਰਥਨ ਹੈ, ਹਾਲਾਂਕਿ ਪਹਿਲੇ ਟਰੰਪ ਪ੍ਰਸ਼ਾਸਨ ਨੇ ਕੁਝ ਜੱਜਾਂ ‘ਤੇ ਕੇਸਾਂ ਦਾ ਫੈਸਲਾ ਜਲਦੀ ਕਰਨ ਲਈ ਦਬਾਅ ਵੀ ਪਾਇਆ ਸੀ।

ਇਹ ਵੀ ਪੜ੍ਹੋ : ਕੈਨੇਡਾ ‘ਚ ਚੋਣ ਮੁਕਾਬਲਾ ਹੋਇਆ ਜ਼ਬਰਦਸਤ, Pierre Poilievre ਨੇ ‘ਕੈਨੇਡਾ ਫਸਟ’ ਦੇ ਲਗਾਏ ਨਾਅਰੇ

ਇੱਥੇ ਦੱਸਣਾ ਬਣਦਾ ਹੈ ਕਿ ਟਰੰਪ ਪ੍ਰਸ਼ਾਸਨ ਨੇ ਪਹਿਲਾਂ ਪੰਜ ਉੱਚ ਅਦਾਲਤੀ ਅਧਿਕਾਰੀਆਂ ਨੂੰ ਬਦਲ ਦਿੱਤਾ ਸੀ, ਜਿਨ੍ਹਾਂ ਵਿੱਚ ਮੈਰੀ ਚੇਂਗ, ਕਾਰਜਕਾਰੀ ਦਫਤਰ ਫਾਰ ਇਮੀਗ੍ਰੇਸ਼ਨ ਰਿਿਵਊ ਦੀ ਕਾਰਜਕਾਰੀ ਨਿਰਦੇਸ਼ਕ ਵੀ ਸ਼ਾਮਲ ਸੀ। ਪਰ ਹੁਣ ਮੌਜੂਦਾ ਨੇਤਾ ਅਤੇ ਪਹਿਲਾਂ ਅਪੀਲੀ ਇਮੀਗ੍ਰੇਸ਼ਨ ਜੱਜ, ਸਰਸ ਓਵਨ ਨੇ ਕਈ ਨਵੇਂ ਨਿਰਦੇਸ਼ ਜਾਰੀ ਕੀਤੇ ਹਨ, ਜਿਸ ਵਿੱਚ ਬਹੁਤ ਸਾਰੀਆਂ ਬਿਡੇਨ ਪ੍ਰਸ਼ਾਸਨ ਦੀਆਂ ਨੀਤੀਆਂ ਨੂੰ ਉਲਟਾਇਆ ਗਿਆ ਹੈ।

ਇਹ ਵੀ ਪੜ੍ਹੋ : Trump ਵਲੋਂ ਟਰੂਡੋ ਨੂੰ ਇਕ ਹੋਰ ਝਟਕਾ, America ਨੇ ਕੈਨੇਡੀਅਨ ਕਾਰਾਂ ‘ਤੇ ਲਗਾਇਆ Tariff, 2 ਅਪ੍ਰੈਲ ਤੋਂ ਲਾਗੂ ਹੋਵੇਗਾ ਨਿਯਮ

ਜ਼ਿਕਰਯੋਗ ਹੈ ਕਿ ਸਾਫ ਤੌਰ ‘ਤੇ ਦੇਖਿਆ ਜਾ ਸਕਦਾ ਹੈ ਕਿ ਡੋਨਾਲਡ ਟਰੰਪ ਆਪਣੇ ਦੇਸ਼ ਦੇ ਵਿਚੋਂ ਇਮੀਗ੍ਰਾਂਟਸ ਦਾ ਸਫਾਇਆ ਕਰਨ ਲੱਗੁ ਹੋਏ ਨੇ ਭਾਵੇ ਉਨ੍ਹਾਂ ਦੇ ਵਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੱਢਿਆ ਜਾ ਰਿਹਾ ਹੋਵੇ। ਜਾਂ ਫਿਰ ਇਮੀਗ੍ਰੇਸ਼ਨ ਜੱਜਾਂ ‘ਤੇ ਨਿਕੇਲ ਕੱਸ ਕਿ ਉਨ੍ਹਾਂ ਨੂੰ ਬਰਖਾਸਤ ਕੀਤਾ ਜਾ ਰਿਹਾ ਹੋਵੇ। ਪਰ ਆਖਿਰਕਾਰ ਹੁਣ ਦੇਖਯਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ‘ਚ ਇਹ ਮਾਮਲਾ ਨਵਾਂ ਕੀ ਮੋੜ੍ਹ ਲੈਂਦੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ।