ਟਰੰਪ ਦਾ ਵੱਡਾ ਐਲਾਨ, Tariff ਦਾ ਵਾਰ Tariff ਨਾਲ, ਕੈਨੇਡਾ ਸਮੇਤ ਭਾਰਤ ਨੂੰ ਲੱਗੇਗਾ ਵੱਡਾ ਝਟਕਾ!

America News : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਪਾਰਕ ਭਾਈਵਾਲਾਂ ਵਿਰੁੱਧ ਇੱਕ ਵੱਡਾ ਕਦਮ ਚੁੱਕਿਆ ਹੈ, ਜਿਸ ਨਾਲ ਵਿਸ਼ਵਵਿਆਪੀ ਵਪਾਰ ਯੁੱਧ ਦਾ ਖ਼ਤਰਾ ਵਧ ਗਿਆ ਹੈ। ਦਰਅਸਲ ਬੀਤੇ ਦਿਨੀ ਰਾਸ਼ਟਰਪਤੀ ਟਰੰਪ ਨੇ ਵੱਡੇ ਪੱਧਰ ‘ਤੇ ਪਰਸਪਰ ਟੈਰਿਫ ਲਗਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਦਾ ਅਸਰ ਨਾ ਸਿਰਫ਼ ਅਮਰੀਕਾ ਦੇ ਮੁਕਾਬਲੇਬਾਜ਼ਾਂ ‘ਤੇ ਪਵੇਗਾ, ਸਗੋਂ ਭਾਰਤ ਸਮੇਤ ਇਸਦੇ ਦੋਸਤਾਂ ‘ਤੇ ਵੀ ਪਵੇਗਾ। ਇਸ ਦੇ ਤਹਿਤ, ਅਮਰੀਕਾ ਕਿਸੇ ਵੀ ਦੇਸ਼ ਤੋਂ ਆਯਾਤ ਕੀਤੇ ਜਾਣ ਵਾਲੇ ਸਮਾਨ ‘ਤੇ ਉਹੀ ਡਿਊਟੀ ਲਗਾਏਗਾ, ਜਿਵੇਂ ਕਿ ਇਹ ਦੇਸ਼ ਅਮਰੀਕਾ ਤੋਂ ਆਯਾਤ ਕੀਤੇ ਜਾਣ ਵਾਲੇ ਸਮਾਨ ‘ਤੇ ਲਗਾਉਂਦੇ ਹਨ।

ਇਹ ਵੀ ਪੜ੍ਹੋ : ਕੈਨੇਡਾ ਦੀ ਸਿਆਸਤ ਹਲਚਲ ਤੇਜ, ਕੈਨੇਡੀਅਨ ਮੰਤਰੀਆਂ ਨੂੰ ਸਤਾਉਣ ਲੱਗੀ ਟੈਰਿਫ ਦੀ ਚਿੰਤਾਂ!

ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਦੂਜੇ ਦੇਸ਼ਾਂ ‘ਤੇ ਟੈਰਿਫ ਲਗਾਉਣ ਨੂੰ ਲੈਕੇ ਵੱਖ-ਵੱਖ ਕਦਮ ਚੁੱਕੇ ਜਾ ਰਹੇ ਹਨ। ਇਸ ਵਿਚਾਲੇ ਟਰੰਪ ਨੇ ਕੈਨੇਡਾ, ਮੈਕਸੀਕੋ ਸਣੇ ਹੋਰਨਾਂ ਕੰਟਰੀਆਂ ‘ਤੇ ਟੈਰਿਫ ਲਗਾਉਣ ਨੂੰ ਲੈ ਕੇ ਨਵਾਂ ਦਾ ਐਲਾਨ ਕਰਦੇ ਹੋਏ ਰੈਸੀਪ੍ਰੋਕਲ ਟੈਰਿਫ਼ ਪਲਾਨ ‘ਤੇ ਦਸਤਖ਼ਤ ਕਰ ਦਿੱਤੇ ਹਨ। ਇਸ ਪਲਾਨ ਅਨੁਸਾਰ, ਜੋ ਦੇਸ਼ ਅਮਰੀਕਾ ‘ਤੇ ਜਿੰਨਾ ਟੈਰਿਫ਼ ਲਗਾਏਗਾ, ਅਮਰੀਕਾ ਓਨਾ ਹੀ ਟੈਰਿਫ਼ ਉਨ੍ਹਾਂ ਦੇਸ਼ਾਂ ‘ਤੇ ਲਗਾਵੇਗਾ। ਇਸ ਨੀਤੀ ਦਾ ਐਲਾਨ ਕਰਦਿਆਂ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਸਭ ਤੋਂ ਵੱਧ ਟੈਰਿਫ਼ ਲਗਾਉਂਦਾ ਹੈ ਤੇ ਚੀਨ ਦਾ ਟੈਰਿਫ਼ ਵੀ ਕਾਫ਼ੀ ਜ਼ਿਆਦਾ ਹੈ। ਇਸ ਅਨੁਸਾਰ ਹੁਣ ਇਨ੍ਹਾਂ ਦੇਸ਼ਾਂ ਨੂੰ ਵੀ ਟੈਰਿਫ਼ ਵਾਧੇ ਦੀ ਮਾਰ ਝੱਲਣੀ ਪੈ ਸਕਦੀ ਹੈ।

ਇਹ ਵੀ ਪੜ੍ਹੋ : UK ‘ਚ ਹਜ਼ਾਰਾਂ ਭਾਰਤੀਆਂ ਨੂੰ ਦਵੇਗਾ ਮੁਫ਼ਤ ਐਂਟਰੀ ਤੇ ਵਰਕ ਵੀਜ਼ਾ

ਹਾਲਾਂਕਿ ਟਰੰਪ ਨੇ ਬ੍ਰਿਕਸ ਦੇਸ਼ਾਂ ਦੀ ‘ਨਵੀਂ ਕਰੰਸੀ’ ਵਾਲੀ ਯੋਜਨਾ ਨੂੰ ਵੀ ਸਖ਼ਤੀ ਨਾਲ ਦੇਖਦਿਆਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਨ੍ਹਾਂ ਦੇਸ਼ਾਂ ਵੱਲੋਂ ਕੋਈ ਨਵੀਂ ਕਰੰਸੀ ਲਾਂਚ ਕੀਤੀ ਜਾਂਦੀ ਹੈ ਤਾਂ ਉਹ ਉਨ੍ਹਾਂ ਦੇਸ਼ਾਂ ‘ਤੇ 100 ਫ਼ੀਸਦੀ ਟੈਰਿਫ਼ ਲਗਾਉਣਗੇ।ਹਾਂਲਾਕਿ ਇਹ ਡਰ ਬਣਿਆ ਹੋਇਆ ਹੈ ਕਿ ਟਰੰਪ ਦੇ ਇਸ ਕਦਮ ਨਾਲ ਅਮਰੀਕਾ ਅਤੇ ਉਸਦੇ ਭਾਈਵਾਲਾਂ ਅਤੇ ਵਿਰੋਧੀ ਦੇਸ਼ਾਂ ਵਿਚਕਾਰ ਇੱਕ ਵੱਡਾ ਆਰਥਿਕ ਰੁਕਾਵਟ ਪੈਦਾ ਹੋ ਸਕਦੀ ਹੈ। ਓਵਲ ਆਫਿਸ ਵਿੱਚ ਹੁਕਮ ‘ਤੇ ਦਸਤਖ਼ਤ ਕਰਨ ਤੋਂ ਬਾਅਦ, ਟਰੰਪ ਨੇ ਕਿਹਾ, ‘ਮੈਂ ਵਪਾਰ ਸੰਤੁਲਨ ਬਣਾਈ ਰੱਖਣ ਦੇ ਇਰਾਦੇ ਨਾਲ ਪਰਸਪਰ ਟੈਰਿਫ ਲਗਾਉਣ ਦਾ ਫੈਸਲਾ ਕੀਤਾ ਹੈ।’ ਇਹ ਸਾਰਿਆਂ ਲਈ ਜਾਇਜ਼ ਹੈ। ਕੋਈ ਹੋਰ ਦੇਸ਼ ਸ਼ਿਕਾਇਤ ਨਹੀਂ ਕਰ ਸਕਦਾ।

ਇਹ ਵੀ ਪੜ੍ਹੋ : Canada ‘ਚ ਭਾਰਤੀਆਂ ਨੂੰ ਮਿਲੀ ਰਿਕਾਰਡ ਤੋੜ ਨਾਗਰੀਕਤਾ, 3.74 ਲੱਖ ਭਾਰਤੀ ਹੋਏ ਪੱਕੇ

ਜ਼ਿਕਰਯੋਗ ਹੈ ਕਿ ਟਰੰਪ ਪਹਿਲਾਂ ਹੀ ਚੀਨੀ ਦਰਾਮਦਾਂ ‘ਤੇ 10 ਪ੍ਰਤੀਸ਼ਤ ਵਾਧੂ ਡਿਊਟੀ ਲਗਾ ਚੁੱਕੇ ਹਨ। ਉਸਨੇ ਅਮਰੀਕਾ ਦੇ ਦੋ ਸਭ ਤੋਂ ਵੱਡੇ ਵਪਾਰਕ ਭਾਈਵਾਲਾਂ – ਕੈਨੇਡਾ ਅਤੇ ਮੈਕਸੀਕੋ – ‘ਤੇ ਟੈਰਿਫ ਲਗਾਉਣ ਦੀ ਵੀ ਤਿਆਰੀ ਕੀਤੀ ਹੈ, ਜੋ ਕਿ 30 ਦਿਨਾਂ ਲਈ ਮੁਅੱਤਲ ਕੀਤੇ ਜਾਣ ਤੋਂ ਬਾਅਦ ਮਾਰਚ ਵਿੱਚ ਲਾਗੂ ਹੋ ਸਕਦੇ ਹਨ।