UK ਦੇ PM ਕੀਅਰ ਸਟਾਰਮਰ ‘ਤੇ ਲੱਗੇ ਗੰਭੀਰ ਦੋਸ਼, ਪਹਿਲਾਂ ਵੀ ਅਮਰੀਕੀ ਰਾਸ਼ਟਰਪਤੀ ਚੋਣ ”ਚ ਕੀਤੀ ਸੀ ਦਖਲ!

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਦੀਆਂ ਮੁਸਕਿਲਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਦਾ ਨਾਂ ਅਮਰੀਕਾ ਵਿਚ ਹੋਈਆਂ ਰਾਸ਼ਟਰਪਤੀ ਚੋਣਾਂ ਨਾਲ ਜੋੜਿਆ ਗਿਆ ਹੈ ਤੇ ਉਨ੍ਹਾਂ ਉੱਤੇ ਗੰਭੀਰ ਦੋਸ਼ ਲਾਏ ਗਏ ਹਨ। ਅਰਬਪਤੀ ਤੇ ਟੈਸਲਾ ਦੇ ਫਾਊਂਡਰ ਐਲੋਨ ਮਸਲ ਨੇ ਸਿੱਧੇ ਤੌਰ ਉੱਤੇ ਕੀਅਰ ਨੂੰ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਕੁਝ ਨਾ ਕਰਨ ਦੇ ਮਾਮਲੇ ਵਿਚ ਕਸੂਰਵਾਰ ਦੱਸਿਆ ਤੇ ਹੁਣ ਉਨ੍ਹਾਂ ਦਾ ਨਾਂ ਇਕ ਹੋਰ ਮਾਮਲੇ ਵਿਚ ਸਾਹਮਣੇ ਆ ਰਿਹਾ ਹੈ।

ਆਸਟ੍ਰੇਲੀਆ ਸਰਕਾਰ ਦਾ ਸਖ਼ਤ ਕਦਮ, ਜੰਕ ਫੂਡ ਇਸ਼ਤਿਹਾਰਾਂ ‘ਤੇ ਲੱਗੀ ਪਾਬੰਦੀ

ਦੱਸਣਯੋਗ ਹੈ ਕਿ ਇਸ ਦੌਰਾਨ ਸਿਟੀਜ਼ਨ ਜਰਨਲਿਜ਼ਮ ਨੈੱਟਵਰਕ ਦੇ ਹੋਸਟ ਮਾਰੀਓ ਨਾਫਾਲ ਨੇ ਬ੍ਰਿਟੇਨ ਦੇ ਸੋਸ਼ਲ ਮੀਡੀਆ ਇਨਫਲੂਏਂਸਰ ਤੇ ਰਿਫੋਰਮ ਯੂਕੇ ਨਾਂ ਦੀ ਪਾਰਟੀ ਨਾਲ ਸਬੰਧਿਤ ਜਿਮ ਫੇਰਗੋਸਨ ਦਾ ਹਵਾਲਾ ਦਿੰਦਿਆਂ ਕਿਹਾ ਕਿ 2024 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਦਖਲ ਲਈ ਯੂਕੇ ਦੇ ਕੀਅਰ ਸਟਾਰਮਰ ਦੇਸ਼ ਧਰੋਹ ਦੇ ਦੋਸ਼ੀ ਹਨ। ਇਸ ਦੌਰਾਨ ਉਸ ਨੇ ਕਿਹਾ ਕਿ ਇਨ੍ਹਾਂ ਵਿਸਫੋਟਕ ਦੋਸ਼ਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਯੂਕੇ ਲੇਬਰ ਨੇਤਾ ਕੀਅਰ ਸਟਾਰਮਰ ਨੇ 2024 ਦੀਆਂ ਅਮਰੀਕੀ ਚੋਣਾਂ ਦੌਰਾਨ ਕਮਲਾ ਹੈਰਿਸ ਦੀ ਮੁਹਿੰਮ ਦਾ ਸਮਰਥਨ ਕਰਨ ਅਤੇ ਟਰੰਪ ਨੂੰ ਕਮਜ਼ੋਰ ਕਰਨ ਲਈ ਗੁਪਤ ਤੌਰ ‘ਤੇ 100 ਕਾਰਕੁਨਾਂ ਨੂੰ ਤਾਇਨਾਤ ਕੀਤਾ ਸੀ।

ਵਿਦੇਸ਼ ਮੰਤਰੀ ਡਾ.ਐਸ ਜੈਸ਼ੰਕਰ ਟਰੰਪ ਦੇ ਸਹੁੰ ਚੁੱਕ ਸਮਾਗਮ ‘ਚ ਕਰਨਗੇ ਸ਼ਿਰਕਤ

ਦੱਸ ਦਈਏ ਕਿ ਇਸ ਤੋਂ ਪਹਿਲਾਂ ਸਾਬਕਾ ਕਰਮਚਾਰੀ ਜਿਮੀ ਸੈਵਿਲ ਉੱਤੇ ਸੈਂਕੜੇ ਬੱਚਿਆਂ ਦੇ ਜਿਨਸੀ ਸੋਸ਼ਣ ਦੇ ਦੋਸ਼ ਲੱਗੇ। ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਕੀਅਰ ਸਟਾਰਮਰ ਨੇ ਸਮਾਂ ਰਹਿੰਦਿਆਂ ਇਸ ਸਾਰੇ ਘਟਨਾਕ੍ਰਮ ਉੱਤੇ ਕਾਰਵਾਈ ਨਹੀਂ ਕੀਤੀ। ਇੰਨਾਂ ਹੀ ਨਹੀਂ ਬੀਤੇ ਦਿਨੀਂ ਇਸ ਸਾਰੇ ਮਾਮਲੇ ਦੀ ਮੁੜ ਤੋਂ ਜਾਂਚ ਸ਼ੁਰੂ ਕਰਵਾਉਣ ਲਈ ਸੰਸਦ ਵਿਚ ਮਤਾ ਵੀ ਲਿਆਂਦਾ ਗਿਆ, ਜਿਸ ਨੂੰ ਸੱਤਾਧਾਰੀ ਲੇਬਰ ਪਾਰਟੀ ਨੇ ਪਾਸ ਨਹੀਂ ਹੋਣ ਦਿੱਤਾ। ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਬ੍ਰਿਟਿਸ਼ ਪ੍ਰਧਾਨ ਮੰਤਰੀ ਤੇ ਸੱਤਾਧਾਰੀ ਸਰਕਾਰ ਦੀ ਖੂਬ ਨਿੰਦਾ ਹੋ ਰਹੀ ਹੈ।