UK ‘ਚ ਹਜ਼ਾਰਾਂ ਭਾਰਤੀਆਂ ਨੂੰ ਦਵੇਗਾ ਮੁਫ਼ਤ ਐਂਟਰੀ ਤੇ ਵਰਕ ਵੀਜ਼ਾ

UK NEWS :  ਬ੍ਰਿਟਿਸ਼ ਸਰਕਾਰ ਨੇ ਵੱਡੀ ਖਬਰ ਦਿੰਦੇ ਹੋਏ ਭਾਰਤੀ ਨੌਜਵਾਨਾਂ ਲਈ ਇਕ ਸ਼ਾਨਦਾਰ ਸਕੀਮ ਸ਼ੁਰੂ ਕੀਤੀ ਹੈ। ਯੂਕੇ ਸਰਕਾਰ ਨੇ ਯੂਕੇ-ਇੰਡੀਆ ਯੰਗ ਪ੍ਰੋਫੈਸ਼ਨਲਜ਼ ਸਕੀਮ 2025 ਦੇ ਤਹਿਤ 3,000 ਭਾਰਤੀ ਨਾਗਰਿਕਾਂ ਨੂੰ ਦੋ ਸਾਲਾਂ ਲਈ ਯੂਕੇ ਵਿੱਚ ਰਹਿਣ, ਕੰਮ ਕਰਨ ਅਤੇ ਪੜ੍ਹਾਈ ਕਰਨ ਦਾ ਮੌਕਾ ਦਿੱਤਾ ਹੈ। ਇਸ ਸਕੀਮ ਲਈ ਅਰਜ਼ੀ ਦੀ ਪ੍ਰਕਿਰਿਆ ਬੈਲਟ (ਲਾਟਰੀ ਪ੍ਰਣਾਲੀ) ਰਾਹੀਂ ਹੋਵੇਗੀ, ਜੋ ਕਿ ਪੂਰੀ ਤਰ੍ਹਾਂ ਮੁਫਤ ਹੈ। ਬੈਲਟ ਅਰਜ਼ੀਆਂ gov.uk ‘ਤੇ 18 ਫਰਵਰੀ 2025 ਨੂੰ ਦੁਪਹਿਰ 2:30 ਵਜੇ (IST) ਤੋਂ 20 ਫਰਵਰੀ 2025 ਨੂੰ ਦੁਪਹਿਰ 2:30 ਵਜੇ (IST) ਤੱਕ ਖੁੱਲ੍ਹਣਗੀਆਂ। ਚੁਣੇ ਗਏ ਉਮੀਦਵਾਰਾਂ ਨੂੰ ਵੀਜ਼ਾ ਲਈ ਅਪਲਾਈ ਕਰਨ ਲਈ ਸੱਦਾ ਮਿਲੇਗਾ, ਜਿਸ ਤੋਂ ਬਾਅਦ ਉਹ ਦੋ ਸਾਲਾਂ ਤੱਕ ਯੂਕੇ ਵਿੱਚ ਰਹਿ ਸਕਦੇ ਹਨ।

ਇਹ ਵੀ ਪੜ੍ਹੋ :    Canada ‘ਚ ਨਹੀਂ ਰੁਕ ਰਹੀ Tariff ਵਾਰ, ਕੈਨੇਡੀਅਨ ਮੰਤਰੀਆਂ ਨੇ Trump ਦੇ ਸਲਾਹਕਾਰਾਂ ਨਾਲ ਕੀਤੀ ਮੁਲਾਕਾਤ

ਦੱਸ ਦਈਏ ਕਿ ਇਸ ਵੀਜ਼ੇ ਲਈ ਅਪਲਾਈ ਕਰਨ ਲਈ ਨੌਕਰੀ ਦੀ ਪੇਸ਼ਕਸ਼ (ਸਪਾਂਸਰ) ਹੋਣਾ ਜ਼ਰੂਰੀ ਨਹੀਂ ਹੈ। ਸਾਲ 2023 ਵਿੱਚ ਇਸ ਯੋਜਨਾ ਤਹਿਤ 2,100 ਭਾਰਤੀ ਨਾਗਰਿਕਾਂ ਨੂੰ ਵੀਜ਼ੇ ਜਾਰੀ ਕੀਤੇ ਗਏ ਸਨ ਅਤੇ ਹੁਣ ਇਸ ਸਾਲ 3,000 ਲੋਕਾਂ ਨੂੰ ਇਹ ਮੌਕਾ ਮਿਲਣ ਵਾਲਾ ਹੈ। ਯੂਕੇ-ਇੰਡੀਆ ਯੰਗ ਪ੍ਰੋਫੈਸ਼ਨਲ ਸਕੀਮ ਯੂਕੇ ਅਤੇ ਭਾਰਤ ਵਿਚਕਾਰ ਦੁਵੱਲੇ ਸਮਝੌਤੇ ਦਾ ਹਿੱਸਾ ਹੈ, ਜਿਸ ਦੇ ਤਹਿਤ 3,000 ਭਾਰਤੀ ਨੌਜਵਾਨਾਂ ਨੂੰ ਹਰ ਸਾਲ ਦੋ ਸਾਲਾਂ ਤੱਕ ਯੂਕੇ ਵਿੱਚ ਰਹਿਣ, ਕੰਮ ਕਰਨ ਅਤੇ ਅਧਿਐਨ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ।