Australia News : ਨਿਊ ਸਾਊਥ ਵੇਲਜ਼ ਦੇ ਕੁੱਝ ਹਿੱਸਿਆ ‘ਚ ਮੌਸਮ ਬਿਓਰੋ ਨੇ ਸੁਪਰਸੈੱਲ ਤੂਫਾਨ ਦੀ ਸੰਭਾਵਨਾ ਜਤਾਈ ਹੈ । ਇਸ ਤੂਫਾਨ ਕਾਰਨ ਵੱਡੇ ਆਕਾਰ ਦੇ ਗੜ੍ਹੇ ਡਿੱਗਣ ਅਤੇ ਭਾਰੀ ਮੀਂਹ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ । ਮੌਸਮ ਮਾਹਿਰਾਂ ਅਨੁਸਾਰ ਇਸ ਤੂਫਾਨ ਕਾਰਨ ਕੁਝ ਥਾਵਾਂ ਤੇ ਭਾਰੀ ਨੁਕਸਾਨ ਹੋਣ ਤੇ ਹੜ੍ਹ ਵਾਲੀ ਸਥਤਿੀ ਬਣਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇੱਕ ਵੱਡੇ ਤੂਫਾਨ ਦੀ ਸੰਭਾਵਨਾ ਨੇ ਨਊਿ ਸਾਊਥ ਵੇਲਜ਼ ਦੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ । ਮੌਸਮ ਬਿਓਰੋ ਅਨੁਸਾਰ ਇੱਕ ਸੁਪਰਸੈੱਲ ਤੂਫਾਨ ਨਊਿ ਸਾਊਥ ਵੇਲਜ਼ ਦੇ ਕੁਝ ਹਿੱਸਿਆ ਵੱਲ ਵਧ ਚੁੱਕਾ ਹੈ । ਇਸ ਤੂਫਾਨ ਕਾਰਨ ‘ਜ਼ਿਆਦਾ ਵੱਡੇ ਆਕਾਰ ਦੇ’ ਗੜੇ੍ਹ , ਭਾਰੀ ਮੀਂਹ ਤੇ ਤੇਜ਼ ਹਵਾਵਾਂ ਕਾਫੀ ਨੁਕਸਾਨ ਕਰ ਸਕਦੀਆਂ ਹਨ । ਮੌਸਮ ਮਾਹਰਿਾਂ ਅਨੁਸਾਰ ਇਹਨਾਂ ਹਾਲਾਤਾਂ ਕਾਰਨ ਸਡਿਨੀ ਅਤੇ ਇਸਦੇ ਆਲੇ ਦੁਆਲੇ ਸੰਭਾਵੀ ਤੌਰ ‘ਤੇ ਖਤਰਨਾਕ ਸਥਤਿੀਆਂ ਪੈਦਾ ਹੋ ਰਹੀਆਂ ਹਨ।
ਇਹ ਵੀ ਪੜ੍ਹੋ : Canada ਪ੍ਰਵਾਸੀਆਂ ਨੂੰ ਧੜਾਧੜ ਦਵੇਗਾ PR, ਨਵੇਂ ਪਾਇਲਟ ਪ੍ਰੋਗਰਾਮ ਦੀ ਤਾਰੀਖ਼ ਦਾ ਕੀਤਾ ਐਲਾਨ
ਦੱਸ ਦਈਏ ਕਿ ਕਈ ਦਿਨਾਂ ਦੀ ਭਿਅਨਾਕ ਗਰਮੀ ਤੋਂ ਬਾਅਦ, ਸਿਡਨੀ ਵਾਸੀਆਂ ਨੂੰ ਮੰਗਲਵਾਰ ਦੁਪਹਰਿ ਨੂੰ ਭਾਰੀ ਮੀਂਹ, ਤੇਜ਼ ਹਵਾਵਾਂ ਅਤੇ ਝੱਖੜ ਦਾ ਸਾਹਮਣਾ ਕਰਨਾ ਪਿਆ ਸੀ, ਜਸਿ ਨਾਲ ਤਾਪਮਾਨ 12 ਡਗਿਰੀ ਸੈਲਸੀਅਸ ਹੇਠਾਂ ਆ ਗਆਿ ਸੀ। ਮੌਸਮ ਵਿਗਿਆਨ ਬਿਊਰੋ ਨੇ ਵੀਰਵਾਰ ਦੁਪਹਰਿ ਨੂੰ ਉੱਤਰੀ ਟੇਬਲਲੈਂਡਸ, ਮੱਧ ਉੱਤਰੀ ਤੱਟ ਅਤੇ ਪੱਛਮੀ ਢਲਾਣਾਂ ਸਮੇਤ ਉੱਤਰ-ਪੂਰਬੀ ਨਿਊ ਸਾਊਥ ਵੇਲਜ਼ ਦੇ ਨਵਿਾਸੀਆਂ ਲਈ ਇੱਕ ਗੰਭੀਰ ਮੌਸਮ ਚੇਤਾਵਨੀ ਜਾਰੀ ਕੀਤੀ ਹੈ, ਜਸਿ ਦਾ ਸਡਿਨੀ ਅਤੇ ਆਸਪਾਸ ਦੇ ਖੇਤਰਾਂ ਚ ਜ਼ਿਆਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ । ਸੀਨੀਅਰ ਮੌਸਮ ਵਿਿਗਆਨੀ ਮਰਿੀਅਮ ਬ੍ਰੈਡਬਰੀ ਨੇ ਕਹਿਾ ਜ਼ਿਆਦਾਤਰ ਖੇਤਰਾਂ ‘ਚ, ਅਸੀਂ ਸਰਿਫ ਗੈਰ-ਗੰਭੀਰ ਤੂਫਾਨਾਂ ਦੀ ਉਮੀਦ ਕਰ ਰਹੇ ਹਾਂ,” ਜਸਿ ਨੇ ਨਊਿਕੈਸਲ, ਕੋਫਸ ਹਾਰਬਰ ਅਤੇ ਵਾਲਗੇਟ ਸਮੇਤ ਨਊਿ ਸਾਊਥ ਵੇਲਜ਼ ਦੇ ਕੁਝ ਹਿੱਸਿਆਂ ‘ਚ “ਤੇਜ਼ ਹਵਾਵਾਂ” ਅਤੇ ਸਥਾਨਕ ਤੌਰ ‘ਤੇ ਮੱਧਮ ਤੂਫ਼ਾਨ ਦੀ ਭਵਿੱਖਬਾਣੀ ਹੈ ।
ਇਹ ਵੀ ਪੜ੍ਹੋ : Toronto ਦੇ ਬਜ਼ੁਰਗਾਂ ਨੂੰ ਸਰਕਾਰ ਦਾ ਤੋਹਫ਼ਾ, Property Tax ‘ਚ ਵਾਧੇ ਤੋਂ ਮਿਲੀ ਰਾਹਤ
ਗੰਭੀਰ ਤੂਫਾਨਾਂ ਦਾ ਸਭ ਤੋਂ ਵੱਡਾ ਖਤਰਾ ਉੱਤਰੀ ਟੇਬਲਲੈਂਡ ਅਤੇ ਉੱਤਰੀ ਪੱਛਮੀ ਢਲਾਣਾਂ ਦੇ ਕੁਝ ਹਿੱਸਿਆ ‘ਤੇ ਹੈ, ਜੋ ਦੁਪਹਰਿ ਅਤੇ ਸ਼ਾਮ ਨੂੰ ਵਕਿਸਤ ਹੋਣ ਵਾਲੇ ਹਨ, 125 ਕਲਿੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਰਫਤਾਰ ਨਾਲ “ਵੱਡੇ” ਗੜੇ ਅਤੇ ਸਥਾਨਕ ਤੌਰ ‘ਤੇ ਨੁਕਸਾਨ ਪਹੁੰਚਾਉਣ ਵਾਲੀਆਂ ਹਵਾਵਾਂ ਲਆਿਉਂਦੇ ਹਨ। ਬ੍ਰੈਡਬਰੀ ਨੇ ਵਸਨੀਕਾਂ ਨੂੰ 5 ਸੈਂਟੀਮੀਟਰ ਤੋਂ ਵੱਧ ਵਆਿਸ ਦੇ “ਵੱਡੇ ਆਕਾਰ ਦੇ ਗੜੇ” ਅਤੇ ਸਥਾਨਕ ਤੌਰ ‘ਤੇ ਤੇਜ਼ ਬਾਰਸ਼ਿ ਦੀ ਚੇਤਾਵਨੀ ਦਿੱਤੀ ਹੈ, ਜਸਿ ਨਾਲ ਅਚਾਨਕ ਹੜ੍ਹ ਦੀ ਸਥਤਿੀ ਬਣ ਸਕਦੀ ਹੈ । ਤੂਫਾਨ ਦਾ ਸਭ ਤੋਂ ਭੈੜਾ ਪ੍ਰਭਾਵ ਦੁਪਹਰਿ ਅਤੇ ਸ਼ਾਮ ਨੂੰ ਮਹਸਿੂਸ ਕੀਤਾ ਜਾਵੇਗਾ, ਹਾਲਾਤ ਸ਼ੁੱਕਰਵਾਰ ਤੱਕ ਬਣੇ ਰਹਣਿਗੇ, ਅਤੇ ਤੂਫਾਨ ਦੇ ਉੱਤਰ-ਪੂਰਬ, ਮੱਧ-ਉੱਤਰੀ ਤੱਟ ਅਤੇ ਨਊਿ ਸਾਊਥ ਵੇਲਜ਼ ਦੇ ਨਾਲ ਲੱਗਦੇ ਅੰਦਰੂਨੀ ਖੇਤਰਾਂ ਵੱਿਚ ਜਾਣ ਦੀ ਸੰਭਾਵਨਾ ਹੈ।ਵੱਡੇ ਤੂਫਾਨ ਦੀ ਸੰਭਾਵਨਾ ਭਲਕੇ ਵੀ ਬਣਦੀ ਨਜ਼ਰ ਆ ਰਹੀ ਹੈ । ਇਸ ਲਈ ਲੋਕਾਂ ਨੂੰ ਸੁਚੇਤ ਰਹਣਿ ਦੀ ਜ਼ਰੂਰਤ ਹੈ ।