ਜਲਦ ਹੋਵੇਗਾ ਤੀਜਾ ਵਿਸ਼ਵ ਯੁੱਧ? ਤਿਆਰੀ ਜੁੱਟਿਆ ਚੀਨ?

China :  ਭਾਰਤ ਦਾ ਗੁਆਂਢੀ ਮੁਲਕ ਚੀਨ ਦੇਸ਼ ਦੀ ਰਾਜਧਾਨੀ ਬੀਜਿੰਗ ਤੋਂ 20 ਮੀਲ ਦੱਖਣ-ਪੱਛਮ ਵਿੱਚ ਇੱਕ ਵਿਸ਼ਾਲ ਅਤੇ ਸੀਕ੍ਰੇਟ ਮਿਿਲਟ੍ਰੀ ਸਿਟੀ ਬਣਾ ਰਿਹਾ ਹੈ, ਜਿਸਨੂੰ ਪੈਂਟਾਗਨ ਤੋਂ ਦਸ ਗੁਣਾ ਵੱਡਾ ਦੱਸਿਆ ਜਾ ਰਿਹਾ ਹੈ। ਇਸ ਫੌਜੀ ਕੈਂਪਸ ਨਾਲ ਸਬੰਧਤ ਰਿਪੋਰਟ ਸਭ ਤੋਂ ਪਹਿਲਾਂ ਨਾਮਵਰ ਅੰਤਰਰਾਸ਼ਟਰੀ ਮੀਡੀਆ ਹਾਊਸਾਂ ਦੁਆਰਾ ਦਿੱਤੀ ਗਈ ਸੀ। ਅਮਰੀਕੀ ਖੁਫੀਆ ਵਿਭਾਗਾਂ ਦਾ ਮੰਨਣਾ ਹੈ ਕਿ ਇਹ ਜਗ੍ਹਾ ਨਾ ਸਿਰਫ ਇੱਕ ਫੌਜੀ ਕਮਾਂਡ ਸੈਂਟਰ ਹੈ, ਬਲਕਿ ਪ੍ਰਮਾਣੂ ਯੁੱਧ ਵਰਗੇ ਐਮਰਜੈਂਸੀ ਸਮੇਂ ਲਈ ਚੀਨ ਦੀ ਮੁੱਖ ਰਣਨੀਤਕ ਯੋਜਨਾ ਦਾ ਇੱਕ ਹਿੱਸਾ ਵੀ ਹੈ।

ਇਹ ਵੀ ਪੜ੍ਹੌ :  Trump ਦਾ ਨਵਾਂ ਫ਼ਰਮਾਨ, ਗਾਜ਼ਾ ‘ਚ ਕਰਵਾਉਂਗੇ ਜੰਗਬੰਦੀ

ਚੀਨ ਦੇਸ਼ ਦੀ ਰਾਜਧਾਨੀ ਬੀਜਿੰਗ ਤੋਂ 20 ਮੀਲ ਦੱਖਣ-ਪੱਛਮ ਵਿੱਚ ਇੱਕ ਵਿਸ਼ਾਲ ਅਤੇ ਸੀਕ੍ਰੇਟ ਮਿਿਲਟ੍ਰੀ ਸਿਟੀ ਬਣਾਉਣ ਦੇ ਲਈ ਜਾ ਰਿਹਾ ਹੈ। ਜੋ ਕਿ ਪੈਂਟਾਗਨ ਤੋਂ ਵੀ ਦੱਸ ਗੁੇਣਾ ਵੱਡਾ ਦੱਸਿਆ ਜਾ ਰਿਹਾ ਹੈ। ਰਿਪੋਰਟਾਂ ਅਨੁਸਾਰ, ਇਸ ਜਗ੍ਹਾ ‘ਤੇ ਗੁਪਤ ਬੰਕਰ, ਸੁਰੰਗਾਂ ਦਾ ਇੱਕ ਨੈੱਟਵਰਕ, ਅਤੇ ਇੱਥੋਂ ਤੱਕ ਕਿ ਵਾਟਰਪ੍ਰੂਫ਼ ਸੀਮਾ ਵੀ ਬਣਾਈਆਂ ਗਈਆਂ ਹਨ। ਨਾ ਤਾਂ ਇੱਥੇ ਨਾਗਰਿਕਾਂ ਨੂੰ ਦਾਖਲ ਹੋਣ ਦੀ ਇਜਾਜ਼ਤ ਹੈ ਅਤੇ ਨਾ ਹੀ ਉਨ੍ਹਾਂ ਨੂੰ ਡਰੋਨ ਜਾਂ ਕੈਮਰੇ ਵਰਗੇ ਤਕਨੀਕੀ ਉਪਕਰਣਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਹੈ। ਅਜਿਹੀਆਂ ਪਾਬੰਦੀਆਂ ਸਪੱਸ਼ਟ ਤੌਰ ‘ਤੇ ਦਰਸਾਉਂਦੀਆਂ ਹਨ ਕਿ ਚੀਨ ਇਸ ਫੌਜੀ ਪ੍ਰੋਜੈਕਟ ਨੂੰ ਦੁਨੀਆ ਦੀਆਂ ਨਜ਼ਰਾਂ ਤੋਂ ਲੁਕਾਉਣਾ ਚਾਹੁੰਦਾ ਹੈ।ਮਾਹਿਰਾਂ ਦਾ ਮੰਨਣਾ ਹੈ ਕਿ ਸਿਰਫ਼ ਪ੍ਰਮਾਣੂ ਹਥਿਆਰ ਰੱਖਣਾ ਕਾਫ਼ੀ ਨਹੀਂ ਹੈ।

ਇਹ ਵੀ ਪੜ੍ਹੌ :  America ਨੇ ਖੋਲ੍ਹੀਆਂ ਵਿਦਿਆਰਥੀ ਲਈ ਖੋਲੇ ਦਰਵਾਜੇ, ਵੀਜ਼ਾ ਅਰਜ਼ੀਆਂ  ਦੀ ਪਰਿਕ੍ਰਿਆ ਹੋਈ ਸ਼ੁਰੂ

ਪ੍ਰਮਾਣੂ ਹਮਲਿਆਂ ਤੋਂ ਸੁਰੱਖਿਆ ਦੀ ਪ੍ਰਣਾਲੀ ਹੋਣਾ ਵੀ ਉਨਾ ਹੀ ਮਹੱਤਵਪੂਰਨ ਹੈ। ਇਹੀ ਕਾਰਨ ਹੈ ਕਿ ਚੀਨ ਇਸ ਵਿਸ਼ਾਲ ਫੌਜੀ ਸ਼ਹਿਰ ਦੇ ਹੇਠਾਂ ਬੰਕਰ ਬਣਾ ਰਿਹਾ ਹੈ। ਇਹ ਬੰਕਰ ਕਿਸੇ ਵੀ ਪ੍ਰਮਾਣੂ ਹਮਲੇ ਦਾ ਸਾਹਮਣਾ ਕਰਨ ਦੀ ਸਮਰੱਥਾ ਰੱਖਦੇ ਹਨ ਅਤੇ ਯੁੱਧ ਦੇ ਸਮੇਂ ਇੱਕ ਕਮਾਂਡ ਅਤੇ ਕੰਟਰੋਲ ਕੇਂਦਰ ਵਜੋਂ ਕੰਮ ਕਰ ਸਕਦੇ ਹਨ। ਇੱਕ ਸਾਬਕਾ ਅਮਰੀਕੀ ਖੁਫੀਆ ਅਧਿਕਾਰੀ ਨੇ ਵੀ ਕਿਹਾ ਕਿ ਇਹ ਨਵਾਂ ਕੇਂਦਰ ਪੱਛਮੀ ਹਿਲਜ਼ ਕੰਪਲੈਕਸ ਦੀ ਥਾਂ ਲੈ ਸਕਦਾ ਹੈ, ਜਿਸਨੂੰ ਵਰਤਮਾਨ ਵਿੱਚ ਚੀਨ ਦਾ ਮੁੱਖ ਫੌਜੀ ਹੈੱਡਕੁਆਰਟਰ ਮੰਨਿਆ ਜਾਂਦਾ ਹੈ। ਇਸ ਪ੍ਰੋਜੈਕਟ ਵਿੱਚ ਪੂਰੀ ਉਸਾਰੀ ਦੀਆਂ ਗਤੀਵਿਧੀਆਂ 2024 ਦੇ ਮੱਧ ਤੋਂ ਸ਼ੁਰੂ ਹੋਈਆਂ ਸਨ, ਜਿਸ ਵਿੱਚ ਪਹਿਲਾਂ ਸੁਰੰਗਾਂ ਅਤੇ ਸੜਕਾਂ ਬਣਾਈਆਂ ਗਈਆਂ ਸਨ, ਫਿਰ ਬੰਕਰ ਅਤੇ ਹੁਣ ਉੱਪਰ ਇਮਾਰਤਾਂ ਬਣਾਈਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੌ :  ਮਜੀਠੀਆ ਕੇਸ ‘ਚ ਨਵਾਂ ਮੋੜ੍ਹ, ਮਜੀਠੀਆ ਵਿਰੁਧ ਬੋਨੀ ਅਜਨਾਲਾ ਨੇ ਵਿਜੀਲੈਂਸ ਆਖੀ ਵੱਡੀ ਗੱਲ

ਪੈਂਟਾਗਨ ਨੂੰ ਦੁਨੀਆ ਦੀ ਸਭ ਤੋਂ ਵੱਡੀ ਅਧਿਕਾਰਤ ਫੌਜੀ ਇਮਾਰਤ ਮੰਨਿਆ ਜਾਂਦਾ ਹੈ, ਪਰ ਚੀਨ ਦਾ ਇਹ “ਫੌਜੀ ਸ਼ਹਿਰ” ਇਸਦੇ ਲਈ ਇੱਕ ਗੰਭੀਰ ਚੁਣੌਤੀ ਪੇਸ਼ ਕਰ ਰਿਹਾ ਹੈ। ਸ਼ੀ ਜਿਨਪਿੰਗ ਦੀ ਅਗਵਾਈ ਵਿੱਚ, ਚੀਨ ਲਗਾਤਾਰ ਆਪਣੇ ਪ੍ਰਮਾਣੂ ਹਥਿਆਰਾਂ ਅਤੇ ਫੌਜੀ ਬੁਨਿਆਦੀ ਢਾਂਚੇ ਨੂੰ ਵਧਾ ਰਿਹਾ ਹੈ। ਅਮਰੀਕੀ ਰਿਪੋਰਟਾਂ ਦੇ ਅਨੁਸਾਰ, ਅਗਲੇ ਦਹਾਕੇ ਵਿੱਚ ਚੀਨ ਦੀ ਪ੍ਰਮਾਣੂ ਸ਼ਕਤੀ ਅਮਰੀਕਾ ਦੇ ਬਰਾਬਰ ਜਾਂ ਉਸ ਤੋਂ ਵੱਧ ਹੋ ਸਕਦੀ ਹੈ।ਹਾਂਲਾਕਿ ਸਾਡਾ ਚੈਨਲ ਇਸ ਦੀ ਪੁਸ਼ਟੀ ਨਹੀਂ ਕਰ ਰਿਹਾ ਕਿਉਂਕੀ ਇਹ ਸਥਾਨਕ ਜਗ੍ਹਾ ਵੱਲੋਂ ਚਲਾਈ ਗਈ ਮਿਡੀਆ ਰਿਪੋਰਟਾ ਤੋਂ ਖਬਰ ਲਈ ਗਈ ਹੈ। ਇੱਥੇ ਦਸਣਾ ਬਦਾ ਹੈ ਕਿ ਚੀਨੀ ਸਰਕਾਰ ਨੇ ਇਸ ਪ੍ਰੋਜੈਕਟ ਦੇ ਵਜੂਦ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਅਤੇ ਦੂਤਾਵਾਸਾਂ ਨੇ ਇਸ ‘ਤੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਹੈ। ਇਹ ਫੌਜੀ ਪ੍ਰੋਜੈਕਟ ਇੰਨੀ ਗੁਪਤਤਾ ਨਾਲ ਚਲਾਇਆ ਜਾ ਰਿਹਾ ਹੈ ਕਿ ਇਸਦੀ ਪੁਸ਼ਟੀ ਸਿਰਫ ਸੈਟੇਲਾਈਟ ਤਸਵੀਰਾਂ ਅਤੇ ਅਮਰੀਕੀ ਖੁਫੀਆ ਰਿਪੋਰਟਾਂ ਦੁਆਰਾ ਹੀ ਕੀਤੀ ਜਾ ਸਕਦੀ ਹੈ।